ਮਸ਼ੀਨ ਨਾਲ ਪਸ਼ੂਆਂ ਲਈ ਚਾਰਾ ਕੱਟਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ, ਪਿਤਾ ਵਾਲ-ਵਾਲ ਬਚੇ

ਪੰਜਾਬ

ਚੰਡੀਗੜ੍ਹ, 4 ਅਗਸਤ, ਦੇਸ਼ ਕਲਿਕ ਬਿਊਰੋ :
ਮਸ਼ੀਨ ਨਾਲ ਪਸ਼ੂਆਂ ਲਈ ਚਾਰਾ ਕੱਟਦੇ ਸਮੇਂ ਇੱਕ ਨੌਜਵਾਨ ਕਿਸਾਨ ਦੀ ਬਿਜਲੀ ਦੇ ਕਰੰਟ ਨਾਲ ਮੌਤ ਹੋ ਗਈ। ਉਸਦੇ ਨਾਲ ਖੜ੍ਹੇ ਉਸਦੇ ਪਿਤਾ ਨੂੰ ਵੀ ਬਿਜਲੀ ਦਾ ਝਟਕਾ ਲੱਗਿਆ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇਹ ਘਟਨਾ ਹਰਿਆਣਾ ‘ਚ ਸੋਨੀਪਤ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਵਿੱਚ ਵਾਪਰੀ।
ਕਿਸਾਨ ਨਾਇਬ ਸਿੰਘ ਅਤੇ ਉਸਦਾ ਇਕਲੌਤਾ ਪੁੱਤਰ ਬਲਜਿੰਦਰ ਸਿੰਘ ਮਸ਼ੀਨ ਨਾਲ ਆਪਣੇ ਪਸ਼ੂਆਂ ਲਈ ਚਾਰਾ ਕੱਟ ਰਹੇ ਸਨ। ਮਸ਼ੀਨ ਤੋਂ ਬਿਜਲੀ ਦੇ ਕਰੰਟ ਕਾਰਨ ਦੋਵੇਂ ਪਿਤਾ-ਪੁੱਤਰ ਬੇਹੋਸ਼ ਹੋ ਗਏ। ਪਿੰਡ ਵਾਸੀਆਂ ਨੇ ਦੋਵਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਬਲਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਉਸਦੇ ਪਿਤਾ ਨਾਇਬ ਸਿੰਘ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਬਲਜਿੰਦਰ ਸਿੰਘ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਅਤੇ ਪਸ਼ੂ ਪਾਲਣ ਦਾ ਕੰਮ ਕਰਦਾ ਸੀ। ਪਰਿਵਾਰ ਦੀ ਵਿੱਤੀ ਹਾਲਤ ਸੁਧਾਰਨ ਲਈ ਬਲਜਿੰਦਰ ਟੈਕਸੀ ਵੀ ਚਲਾਉਂਦਾ ਸੀ। ਉਹ 12 ਸਾਲ ਦੇ ਪੁੱਤਰ ਦਾ ਪਿਤਾ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।