ਬਠਿੰਡਾ, 4 ਅਗਸਤ, ਦੇਸ਼ ਕਲਿਕ ਬਿਊਰੋ :
ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਇਕ ਵੀਡੀਓ ਸਾਂਝੀ ਕਰਕੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ। ਸਿਕੰਦਰ ਸਿੰਘ ਮਲੂਕਾ (Sikander Singh Maluka) ਨੇ ਕਿਹਾ ਕਿ ਅੱਜ ਜਦੋਂ ਧਰਨੇ ਸਮੇਂ ਮੈਂ ਮੀਡੀਆ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਚੱਕਰ ਆ ਗਏ ਸਨ। ਡਾਕਟਰ ਨੂੰ ਚੈਕ ਜ਼ਰੂਰ ਕਰਵਾਇਆ ਗਿਆ ਹੈ, ਜਿੰਨਾਂ ਕਿਹਾ ਕਿ ਗਰਮੀ ਕਰਕੇ ਬਲੱਡਪ੍ਰੈਸ਼ਰ ਘੱਟ ਹੋਣ ਕਾਰਨ ਚੱਕਰ ਆਏ ਸਨ। ਮੈਂ ਕਿਤੇ ਵੀ ਹਸਪਤਾਲ ਵਿੱਚ ਦਾਖਲ ਨਹੀਂ ਹਾਂ। ਮੈਂ ਬਿਲਕੁਲ ਠੀਕ ਹਾਂ।
ਜ਼ਿਕਰਯੋਗ ਹੈ ਕਿ ਅੱਜ ਅਕਾਲੀ ਦਲ ਵੱਲੋਂ ਲੈਂਡ ਪੁਲਿੰਗ ਖਿਲਾਫ਼ ਧਰਨਾ ਦਿੱਤਾ ਗਿਆ ਸੀ। ਇਸ ਸਮੇਂ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਲੂਕਾ ਨੂੰ ਚੱਕਰ ਆਇਆ ਤੇ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਸੀ। ਮੌਕੇ ’ਤੇ ਮੌਜੂਦ ਸਾਥੀਆਂ ਨੇ ਉਨ੍ਹਾਂ ਨੂੰ ਤੁਰੰਤ ਪਾਣੀ ਪਿਲਾਇਆ ਅਤੇ ਉਨ੍ਹਾਂ ਨੂੰ ਚੁੱਕ ਕੇ ਲੈ ਜਾਂਦੇ ਦੇਖੇ ਗਏ ਸਨ।