ਰੈਜੀਡੈਂਟ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਫੇਜ-9, ਨੇ ਤੀਆਂ ਦਾ ਤਿਉਹਾਰ ਮਨਾਇਆ

ਟ੍ਰਾਈਸਿਟੀ

ਮੋਹਾਲੀ: 4 ਅਗਸਤ, ਦੇਸ਼ ਕਲਿੱਕ ਬਿਓਰੋ

ਰੈਜੀਡੈਂਟ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਤੀਆਂ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਫੇਜ਼-9, ਦੇ ਨਿਵਾਸੀਆਂ ਵੱਲੋਂ ਗਿੱਧੇ ਭੰਗੜੇ ਪਾਏ ਗਏ ਅਤੇ ਵੱਖ ਵੱਖ ਖੇਡਾਂ ਵਿੱਚ ਹਿੱਸਾ ਲੈਂਦਿਆਂ ਕਈ ਇਨਾਮ ਜਿੱਤੇ। ਇਸ ਮੌਕੇ ਸਾਬਕਾ ਮੰਤਰੀ ਰਾਮੂਵਾਲੀਆ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਤੀਆਂ ਦੇ ਤਿਉਹਾਰ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਜਿਸ ਦੀ ਸਾਰਿਆਂ ਨੇ ਬੜੀ ਸ਼ਲਾਘਾ ਕੀਤੀ। ਇਸ ਮੌਕੇ ਸੋਹਾਣਾ ਦੀ ਐਮ ਸੀ ਰਿੰਪੀ ਸੋਹਣਾ ਅਤੇ ਰਾਜ ਰਾਣੀ ਜੈਨ ਐਮ ਸੀ ਵੱਲੋਂ ਵੀ ਹਾਜ਼ਰੀ ਭਰੀ ਗਈ ਅਤੇ ਉਹਨਾਂ ਨੇ ਮਿਸ ਤੀਜ ਦੇ ਚੁਣਨ ਵਿੱਚ ਆਪਣਾ ਸਹਿਯੋਗ ਦਿੱਤਾ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ। ਫੇਜ-9 ਦੇ ਨਿਵਾਸੀਆਂ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਰੁਪਿੰਦਰ ਕੌਰ, ਸ਼ਰੀਨ ਪੁਰੀ, ਸੋਨੀਆ, ਪਲਵਿੰਦਰ ਕੌਰ ਸੰਧੂ, ਪ੍ਰੀਤ, ਹਰਪ੍ਰੀਤ, ਗੁਰਮੀਤ, ਮਨਜੀਤ ਅਤੇ ਐਸੋਸੀਏਸ਼ਨ ਦੇ ਮੈਂਬਰਜ਼ ਕੈਪਟਨ ਰਜਿੰਦਰ ਸਿੰਘ, ਗੁਰਮੁਖ ਸਿੰਘ, ਰਸ਼ਪਾਲ ਸਿੰਘ ਚਾਹਲ, ਮੱਖਣ ਸਿੰਘ, ਲਾਲ ਚੰਦ, ਕੇ ਐਲ ਅਰੋੜਾ, ਦਲਜੀਤ ਸਿੰਘ, ਸ਼ਰਨਜੀਤ ਸਿੰਘ, ਟੀਪੀਐਸ ਬੇਦੀ, ਸੁਰਿੰਦਰ ਸਿੰਘ ਬੇਦੀ, ਰਜਿੰਦਰ ਸਿੰਘ ਤੁੜ, ਗੁਰਮੁਖ ਸਿੰਘ, ਐਚ ਐਸ ਉਪਲ, ਜਗਦੇਵ ਸਿੰਘ ਅਤੇ ਅਮਰਜੀਤ ਸਿੰਘ ਨੇ ਪ੍ਰਬੰਧ ਕਰਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਦੀਪਿਕਾ ਬਖਸ਼ੀ, ਕਮਲੇਸ਼, ਅਨੂ ਉਪਲ ਅਤੇ ਹਰਿੰਦਰ ਪਾਲ ਸਿੰਘ ਹੈਰੀ ਵਲੋਂ ਸਟੇਜ ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਪ੍ਰੀਤ ਅਤੇ ਗੁਰਪ੍ਰੀਤ ਕੌਰ ਬਾਜਵਾ ਨੂੰ ਵਖ ਵਖ ਸ਼੍ਰੇਣੀਆਂ ਵਿੱਚ ਤੀਜ ਦੀ ਰਾਣੀ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਸਿਰ ਦੇ ਤਾਜ ਅਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਆਏ ਹੋਏ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਅਤੇ ਪਿਆਰ ਦੇ ਨਾਲ ਇਹ ਪ੍ਰੋਗਰਾਮ ਖੁਸ਼ੀਆਂ, ਮਸਤੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੋ ਨਿਬੜਿਆ। ਇਸ ਉਪਰੰਤ ਐਸੋਸੀਏਸ਼ਨ ਦੇ ਮੈਂਬਰਜ਼ ਸਾਹਿਬਾਨ ਅਤੇ ਖਾਸ ਕਰਕੇ ਫੇਸ 9 ਨਿਵਾਸੀਆਂ ਦਾ ਜਿਨ੍ਹਾਂ ਨੇ ਤੀਆਂ ਦਾ ਤਿਓਹਾਰ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕਰ ਕੇ ਸ਼ਾਮ ਨੂੰ ਅਨੰਦਮਈ ਬਣਇਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਖਾਸ ਤੌਰ ਤੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਸਾਡੇ ਸਾਰਿਆਂ ਤੇ ਬਣੀ ਰਹੇ ਤੇ ਆਉਣ ਵਾਲੇ ਸਮੇ ਵਿਚ ਵੀ ਇਸੇ ਤਰਾਂ ਰਲ ਮਿਲ ਕੇ ਸਮਾਜ ਸੇਵਾ ਵਿਚ ਹਿਸਾ ਪਾਉਂਦੇ ਰਹੀਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।