ਖਿਡਾਰੀ ਖੇਡਾਂ ਵਿੱਚ ਮਨੋਬਲ ਅਤੇ ਆਤਮ ਵਿਸ਼ਵਾਸ ਲਈ ਭਾਗ ਲੈਣ : ਜਸਵੀਰ ਸਿੰਘ ਗਿੱਲ

ਖੇਡਾਂ

ਬਠਿੰਡਾ: 6 ਅਗਸਤ, ਦੇਸ਼ ਕਲਿੱਕ ਬਿਓਰੋ 

ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ 69 ਵੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਖਿਡਾਰੀ ਪੂਰੇ ਜੋਸ਼ ਨਾਲ ਭਾਗ ਲੈ ਰਹੇ ਹਨ।

       ਇਹਨਾਂ ਖੇਡਾਂ ਦੇ ਦੂਜੇ ਦਿਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਪਰਾਇਮ ਅਕੈਡਮੀ ਬਠਿੰਡਾ ਵਿਖੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਜਿੱਤ ਜਾਂ ਹਾਰ ਨਹੀਂ, ਸਗੋਂ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਵਧਾਵਾ ਦੇਣਾ ਹੁੰਦਾ ਹੈ। ਜਦੋਂ ਖਿਡਾਰੀ ਕੋਰਟ ਵਿੱਚ ਖੇਡਦੇ ਹਨ, ਉਹ ਸਿਰਫ ਅੰਕਾਂ ਲਈ ਨਹੀਂ, ਸਗੋਂ ਆਪਣੇ ਮਨੋਬਲ ਅਤੇ ਆਤਮ-ਵਿਸ਼ਵਾਸ ਨੂੰ ਪਰਖਣ ਲਈ ਖੇਡਦੇ ਹਨ।

ਇਹਨਾਂ ਮੁਕਾਬਲਿਆਂ ਲਾਅਨ ਟੈਨਿਸ ਅੰਡਰ 19 ਲੜਕੇ ਵਿੱਚ ਸੈਟ ਪਾਲ ਸਕੂਲ ਬਠਿੰਡਾ ਨੇ ਪਹਿਲਾ, ਈਸਟ ਵੁਡ ਸਕੂਲ ਡੂਮਵਾਲੀ ਨੇ ਦੂਜਾ, ਅੰਡਰ 19 ਮੁੰਡੇ ਵਿੱਚ ਸੇਂਟ ਜੋਸਫ਼ ਸਕੂਲ ਬਠਿੰਡਾ ਨੇ ਪਹਿਲਾ, ਦਿੱਲੀ ਪਬਲਿਕ ਸਕੂਲ ਬਠਿੰਡਾ ਨੇ ਦੂਜਾ, ਅੰਡਰ 14 ਮੁੰਡੇ ਵਿੱਚ ਭੋਜ ਰਾਜ ਲਾਜਵੰਤੀ ਜੈਨ ਪਬਲਿਕ ਸਕੂਲ ਬਠਿੰਡਾ ਨੇ ਪਹਿਲਾ, ਸਿਲਵਰ ਓਕਸ ਸਕੂਲ ਬਠਿੰਡਾ ਨੇ ਦੂਜਾ,ਆਰਚਰੀ ਅੰਡਰ 17 ਲੜਕੀਆਂ ਇੰਡੀਅਨ ਰਾਊਂਡ ਵਿੱਚ ਜਸਮਨ ਸਿੱਧੂ ਨੇ ਪਹਿਲਾ, ਕਾਰਤਿਕਾ ਦੇਵੀ ਨੇ ਦੂਜਾ, ਮੁੰਡੇ ਅੰਡਰ 17 ਇੰਡੀਅਨ ਰਾਊਂਡ ਵਿੱਚ ਅਰਸ਼ਦੀਪ ਸਿੰਘ ਐਨ ਐਮ ਮੈਮੋਰੀਅਲ ਸਕੂਲ ਭੁੱਚੋ ਮੰਡੀ ਨੇ ਪਹਿਲਾ, ਜਸ਼ਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਨੇ ਦੂਜਾ, ਅੰਡਰ 14 ਲੜਕੀਆਂ ਇੰਡੀਅਨ ਰਾਊਂਡ ਵਿੱਚ ਤਰਨਦੀਪ ਕੌਰ ਸੰਸਕਾਰ ਸਕੂਲ ਤਲਵੰਡੀ ਸਾਬੋ ਨੇ ਪਹਿਲਾ, ਤਨਵੀਰ ਕੌਰ ਸੇਂਟ ਜੇਵੀਅਰ ਸਕੂਲ ਜੱਜਲ ਨੇ ਦੂਜਾ, ਅੰਡਰ 14 ਮੁੰਡੇ ਇੰਡੀਅਨ ਰਾਊਂਡ ਵਿੱਚ ਪ੍ਰਭਨੂਰ ਸਿੰਘ ਸੈਮਰੋਕ ਸਕੂਲ ਬਹਿਮਣ ਦੀਵਾਨਾ ਨੇ ਪਹਿਲਾ, ਅਰਮਾਨ ਜੀਤ ਸਿੰਘ ਪੀ ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਨੇ ਦੂਜਾ, ਅੰਡਰ 19 ਲੜਕੇ ਇੰਡੀਅਨ ਰਾਊਂਡ ਵਿੱਚ ਅਕਾਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਨੇ ਪਹਿਲਾ, ਅਕਾਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਨੇ ਦੂਜਾ, ਬੇਸਬਾਲ ਅੰਡਰ 19 ਮੁੰਡੇ ਵਿੱਚ ਸੈਕਰਡ ਹਾਰਟ ਸਕੂਲ ਚੱਕ ਅਤਰ ਸਿੰਘ ਵਾਲਾ ਨੇ ਪਹਿਲਾ, ਐਫ ਐਸ ਡੀ ਸਕੂਲ ਜੋਧਪੁਰ ਪਾਖਰ ਨੇ ਦੂਜਾ, ਆਰਟਿਸਟਿਕ ਜਿਮਨਾਸਟਿਕ ਅੰਡਰ 14 ਕੁੜੀਆਂ ਵਿੱਚ ਸਰਕਾਰੀ ਹਾਈ ਸਕੂਲ ਬਹਿਮਣ ਜੱਸਾ ਸਿੰਘ ਨੇ ਪਹਿਲਾ, ਦ ਸੰਸਕਾਰ ਸਕੂਲ ਨੇ ਦੂਜਾ, ਵਿਅਕਤੀਗਤ ਅੰਡਰ 14 ਕੁੜੀਆਂ ਵਿੱਚ ਦੀਸਿਤਾ ਗਰਗ ਸੇਂਟ ਜੋਸਫ਼ ਸਕੂਲ ਬਠਿੰਡਾ ਨੇ ਪਹਿਲਾ, ਯੋਹਾਨਸੇ ਸਚਦੇਵਾ ਸੇਟਪਾਲ ਸਕੂਲ ਨੇ ਦੂਜਾ, ਅੰਡਰ 17 ਵਿੱਚ ਲਵੰਚਿਆ ਸੇਂਟ ਪਾਲ ਸਕੂਲ ਬਠਿੰਡਾ ਨੇ ਪਹਿਲਾ, ਸੁਖਰੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਨੇ ਦੂਜਾ, ਅੰਡਰ 19 ਵਿੱਚ ਜਸਪ੍ਰੀਤ ਕੌਰ ਗੁਰੂ ਨਾਨਕ ਪਬਲਿਕ ਸਕੂਲ ਕਮਲਾ ਨਹਿਰੂ ਕਲੋਨੀ ਨੇ ਪਹਿਲਾ ਮਨਿਕਾ ਅਰੋੜਾ ਲਾਰਡ ਰਾਮਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

      ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਜਗਦੀਸ਼ ਕੁਮਾਰ ਜਨਰਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਲੈਕਚਰਾਰ ਅਮ੍ਰਿਤਪਾਲ ਕੌਰ,

ਲੈਕਚਰਾਰ ਹਰਪਾਲ ਕੌਰ, ਡਾਕਟਰ ਰਵਨੀਤ ਸਿੰਘ,ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਸੁਰਜੀਤ ਸਿੰਘ, ਭੁਪਿੰਦਰ ਸਿੰਘ ਤੱਗੜ, ਹਰਭਗਵਾਨ ਦਾਸ, ਸਤਵੀਰ ਸਿੰਘ, ਬੇਅੰਤ ਕੌਰ, ਸਿੰਗਾਰਾ ਸਿੰਘ, ਗੁਰਿੰਦਰ ਸਿੰਘ, ਅਵਤਾਰ ਸਿੰਘ ਮਾਨ, ਨਵਦੀਪ ਕੌਰ, ਰੁਪਿੰਦਰ ਕੌਰ, ਹਰਵਿੰਦਰ ਸਿੰਘ, ਸੁਖਪਾਲ ਸਿੰਘ, ਰਜਿੰਦਰ ਸ਼ਰਮਾ, ਸੁਰਿੰਦਰ ਕੁਮਾਰ, ਕੁਲਦੀਪ ਸਿੰਘ ਨਵਸੰਗੀਤ ਪੀਟੀ ਆਈ ਹਾਜ਼ਰ ਸਨ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।