ਆਸ਼ਾ ਵਰਕਰਾਂ ਦੇ ਮਹੀਨੇਵਾਰ ਕੰਮਾਂ ਦਾ ਕੀਤਾ ਰੀਵਿਊ

ਸਿਹਤ ਪ੍ਰਵਾਸੀ ਪੰਜਾਬੀ

ਡੇਂਗੂ ਅਤੇ ਡਾਇਰਿਆ ਰੋਕਥਾਮ ਲਈ ਘਰ-ਘਰ ਜਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

ਫਾਜ਼ਿਲਕਾ 7 ਅਗਸਤ, ਦੇਸ਼ ਕਲਿੱਕ ਬਿਓਰੋ

ਸਿਹਤ ਵਿਭਾਗ ਵੱਲੋਂ ਪਿੰਡ ਪੱਧਰ ‘ਤੇ ਕੀਤੇ ਗਏ ਕੰਮਾਂ ਅਤੇ ਪ੍ਰਾਪਤੀਆਂ ਦੀ ਸਮੀਖਿਆ ਕਰਨ ਲਈ ਸਿਵਲ ਸਰਜਨ ਡਾ. ਰਾਜ ਕੁਮਾਰ ਅਤੇ ਸਹਾਇਕ ਸਿਵਿਲ ਸਰਜਨ ਡਾਕਟਰ ਰੋਹਿਤ ਗੋਇਲ ਅਤੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲਾ ਟੀਕਾਕਰਨ ਅਫਸਰ ਡਾਕਟਰ ਅਰਪਿਤ ਗੁਪਤਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿੰਕੂ  ਚਾਵਲਾ ਦੀ ਦੇਖਰੇਖ ਵਿੱਚ ਵੀਰਵਾਰ ਨੂੰ ਬਲਾਕ ਡੱਬਵਾਲਾ  ਕਲਾਂ  ਦੇ  ਆਯੁਸ਼ਮਾਨ ਆਰੋਗਿਆ ਕੇਂਦਰਾਂ ਦੀ  ਸੈਕਟਰ ਸਮੀਖਿਆ ਮੀਟਿੰਗ ਕੀਤੀ ਗਈ।  ਮੀਟਿੰਗ  ਵਿਚ  ਜ਼ਿਲੇ ਤੋਂ  ਜਿਲਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ, ਕਮਿਉਨਿਟੀ ਆਸ਼ਾ  ਮੋਬਲਾਈਜਰ  ਮੈਡਮ ਵਨਿਤਾ ਰਾਣੀ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਹਾਜਰ ਸੀ
ਮਹੀਨੇ ਕੀਤੀ ਜਾਣ ਵਾਲੀ ਇਸ ਮੀਟਿੰਗ ਵਿੱਚ ਪੂਰੇ ਮਹੀਨੇ ਦੌਰਾਨ ਏਐਨਐਮ ਅਤੇ ਆਸ਼ਾ ਵਰਕਰਾਂ ਅਤੇ  ਹੈਲਥ  ਵਰਕਰ ਵੱਲੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਤਿਆਰ ਕੀਤੀ ਗਈ ਅਤੇ ਅਗਲੇ ਮਹੀਨੇ ਦੇ ਟੀਕਾਕਰਨ, ਗਰਭਵਤੀ ਜਾਂਚ,  ਪ੍ਰਧਾਨਮੰਤਰੀ  ਮਾਤਰਤਵ ਸੁਰਖਿਆ  ਅਭਿਆਨ ,ਆਭਾ ਆਈ  ਡੀ ਡੇਂਗੂ ਜਾਗਰੂਕਤਾ ਮੁਹਿੰਮ ਅਤੇ ਟੀਬੀ ਰੋਕਥਾਮ ਮੁਹਿੰਮ ਦੇ ਲਈ ਯੋਜਨਾਬੰਦੀ ਕੀਤੀ ਗਈ।

ਬੀਈਈ ਦਿਵੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਸਮੇਂ ਡੇਂਗੂ ਜਾਗਰੂਕਤਾ ਮੁਹਿੰਮ, ਟੀਬੀ ਰੋਕਥਾਮ ਮੁਹਿੰਮ, ਡਾਇਰਿਆ ਰੋਕਥਾਮ ਮੁਹਿੰਮ ‘ਤੇ ਪੂਰਾ ਜੋਰ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਰੂਟੀਨ ਟੀਕਾਕਰਨ, ਗਰਭਵਤੀਆਂ ਦੀ ਸਿਹਤ ਸੰਭਾਲ ਵਰਗੇ ਪ੍ਰੋਗਰਾਮ ਨਿਰੰਤਰ ਚੱਲ ਰਹੇ ਹਨ। ਇਹਨਾਂ ਪ੍ਰੋਗਰਾਮਾਂ ਵਿੱਚ ਹੋਈਆਂ ਪ੍ਰਾਪਤੀਆਂ ਦੀ ਰਿਪੋਰਟ ਤਿਆਰ ਕਰਨ ਲਈ ਇਹ ਮਹੀਨੇਵਾਰ ਮੀਟਿੰਗ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਰਿਪੋਰਟਾਂ ਤਿਆਰ ਕਰਕੇ ਜਿਲ੍ਹਾ ਪੱਧਰ ‘ਤੇ ਭੇਜੀਆਂ ਜਾਣਗੀਆਂ।

ਜਿਲਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ  ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਘੋਸ਼ਣਾ ਤੋਂ ਬਾਅਦ ਹੁਣ ਹਰੇਕ ਆਮ ਆਦਮੀ ਕਲੀਨਿਕ ‘ਤੇ ਐਂਟੀ ਰੇਬੀਜ਼ ਟੀਕੇ ਉਪਲਬਧ ਹੋਣਗੇ। ਇਸ ਤੋਂ ਪਹਿਲਾਂ ਇਨ੍ਹਾਂ ਦੀ ਉਪਲਬਧਤਾ ਸੀਐਚਸੀ, ਸਬ-ਡਿਵੀਜ਼ਨਲ ਅਤੇ ਜਿਲ੍ਹਾ ਹਸਪਤਾਲਾਂ ਵਿੱਚ ਹੁੰਦੀ ਸੀ। ਉਨ੍ਹਾਂ ਕਿਹਾ ਕਿ ਲੋਕ ਕੁੱਤੇ ਦੇ ਕੱਟਣ ‘ਤੇ ਅਣਗਹਿਲੀ ਨਾ ਕਰਨ ਅਤੇ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਉਪਲਬਧ ਟੀਕਿਆਂ ਦੀ ਪੂਰੀ ਡੋਜ਼ ਲਗਵਾਉਣ। ਮੈਡਮ ਵਨਿਤਾ ਨੇ ਆਸ਼ਾ ਵਰਕਰ ਨੂੰ ਅਪੀਲ  ਕੀਤੀ ਹੈ ਕਿ ਹਰ ਗਰਭਵਤੀ ਮਹਿਲਾ ਅਤੇ ਖਾਸ ਕਰ ਹਾਈ ਰਿਸਕ ਗਰਭਵਤੀ ਮਹਿਲਾਵਾਂ ਨੂੰ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਪ੍ਰਧਾਨ ਮੰਤਰੀ ਮਾਤਰਤਵ ਸੁਰਖੀਆਂ ਅਭਿਆਨ ਦੇ ਤਹਿਤ ਨਜ਼ਦੀਕ ਦੇ ਮੈਡੀਕਲ ਅਫਸਰ ਕੋਲੋਂ ਆਮ ਆਦਮੀ ਕਲੀਨਿਕ ਵਿਖੇ ਚੈੱਕ ਉਪ ਅਤੇ ਟੈਸਟ ਜਰੂਰ ਕਰਵਾਏ ਜਾਣ.  ਇਸ ਦੋਰਾਨ ਆਸ਼ਾ ਵਰਕਰ ਏ ਐਨ ਐਮ ਅਤੇ ਮੇਲ ਵਰਕਰ ਹਾਜਰ ਸੀ.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।