ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਪਿਛਲੇ ਚਾਰ ਮਹੀਨੇ ਤੋਂ ਨਹੀਂ ਮਿਲਿਆ ਮਾਣ ਭੱਤਾ

ਪੰਜਾਬ

ਡਾਇਰੈਕਟਰ ਨਾਲ ਕੀਤੀ ਮੁਲਾਕਾਤ, ਦੋ ਹਫਤੇ ‘ਚ ਮਾਣ ਭੱਤਾ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ : ਹਰਗੋਬਿੰਦ ਕੌਰ


ਚੰਡੀਗੜ੍ਹ, 7 ਅਗਸਤ 2025, ਦੇਸ਼ ਕਲਿੱਕ ਬਿਓਰੋ :

ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਪਿਛਲੇ ਚਾਰ ਮਹੀਨੇ ਤੋਂ ਸੈਂਟਰ ਸ਼ੇਅਰ ਦੇ ਮਾਨ ਭੱਤੇ ਦੀ ਅਦਾਇਗੀ ਨਹੀਂ ਹੋ ਰਹੀ, ਜਿਸ ਸਬੰਧੀ ਜਥੇਬੰਦੀ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਦੋ ਹਫਤਿਆਂ ਦੇ ਅੰਦਰ ਅੰਦਰ ਮਾਣ ਭੱਤੇ ਦੀ ਅਦਾਇਗੀ ਵਰਕਰਾਂ ਹੈਲਪਰਾ ਨੂੰ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਸੰਘਰਸ਼ ਕਰਨ ਦੀ ਮਜਬੂਰ ਹੋਵੇਗੀ। ਇਸ ਸਬੰਧੀ ਉਹਨਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਕੁਝ ਟੈਕਨੀਕਲ ਕਾਰਨ ਕਰਕੇ ਮਾਣ ਭੱਤਾ ਡਰਾਅ ਨਹੀਂ ਹੋ ਰਿਹਾ ਜਿਸ ਨੂੰ ਵਿਭਾਗ ਵੱਲੋਂ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ 15 ਦਿਨ ਦੇ ਅੰਦਰ ਅੰਦਰ ਮਾਣ ਭੱਤੇ ਦੀ ਅਦਾਇਗੀ ਕਰ ਦਿੱਤੀ ਜਾਵੇਗੀ।
ਸੂਬਾ ਪ੍ਰਧਾਨ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਭਰਤੀ ਵਿੱਚ ਜੋ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸ ਵਿੱਚ ਪਹਿਲਾਂ ਤੋਂ ਕੰਮ ਕਰਦੀਆਂ ਆਗਣਵਾੜੀ ਵਰਕਰਾਂ ਹੈਲਪਰਾ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ ਜਿਸ ਲਈ ਜਥੇਬੰਦੀ ਲਗਾਤਾਰ ਮੰਗ ਕਰ ਰਹੀ ਹੈ ਕਿ ਇਹਨਾਂ ਹਦਾਇਤਾਂ ਵਿੱਚ ਸੋਧ ਕੀਤੀ ਜਾਵੇ ‌। ਆਂਗਣਵਾੜੀ ਵਰਕਰ ਹੈਲਪਰ ਨੂੰ ਬਿਨਾਂ ਤਨਖਾਹ ਛੁੱਟੀ ਲੈਣ ਤੇ ਇੰਕਰੀਮੈਂਟ ਬੰਦ ਕਰਨ ਵਾਸਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜੋ ਕਿਸੇ ਵੀ ਇਨਸਾਨ ਦੇ ਮੂਲ ਅਧਿਕਾਰ ਤੇ ਹੀ ਡਾਕਾ ਹੈ ਇਸ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ। ‌ ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹਨ ।
ਉਹਨਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰ ਤੋਂ ਵੰਦਨਾ ਯੋਜਨਾ ਵਿੱਚ ਜੋ ਗਰਭਵਤੀ ਔਰਤਾਂ ਨੂੰ ਸਹਾਇਤਾ ਦੇਣ ਲਈ ਫਾਰਮ ਭਰੇ ਜਾਂਦੇ ਹਨ ਉਸ ਵਿੱਚ ਆਂਗਣਵਾੜੀ ਵਰਕਰ ਹੈਲਪਰ ਨੂੰ ਕੰਮ ਕਰਨ ਬਦਲੇ ਜੋ ਰਾਸ਼ੀ ਮਿਲਦੀ ਹੈ ,ਉਹ ਕਈ ਸਾਲਾਂ ਤੋਂ ਨਹੀਂ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਪੂਰੀ ਰਾਸ਼ੀ ਦੀ ਥਾਂ ਅੱਧੀ ਰਾਸ਼ੀ ਦਿੱਤੀ ਜਾਂਦੀ ਸੀ ।ਜਿਸ ਲਈ ਜਥੇਬੰਦੀ ਨੇ ਸੈਂਟਰ ਸਰਕਾਰ ਤੋਂ ਬਾਰ-ਬਾਰ ਮੰਗ ਕੀਤੀ ਸੀ ਕਿ ਇਸ ਦੀ ਪੇਮੈਂਟ ਗਰਭਵਤੀ ਔਰਤਾਂ ਨੂੰ ਸੈਂਟਰ ਸਰਕਾਰ ਸਿੱਧੇ ਪੇ ਕਰਦੀ ਹੈ ਤਾਂ ਆਗਣਵਾੜੀ ਵਰਕਰ ਨੂੰ ਵੀ ਇਹ ਪੇਮੈਂਟ ਸਿੱਧੀ ਉਸ ਦੇ ਖਾਤੇ ਵਿੱਚ ਦਿੱਤੀ ਜਾਵੇ ਨਾ ਕਿ ਪੰਜਾਬ ਸਰਕਾਰ ਰਾਹੀਂ ਦਿੱਤੀ ਜਾਵੇ ਸੋ ਇਸ ਸਬੰਧੀ ਸੈਂਟਰ ਸਰਕਾਰ ਵੱਲੋਂ ਪੱਤਰ ਜਾਰੀ ਹੋ ਗਿਆ ਹੈ ਕਿ ਇਹ ਪੇਮੈਂਟ ਸਿੱਧੀ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਖਾਤੇ ਵਿੱਚ ਆਵੇਗੀ ਅਤੇ ਪੂਰੀ ਆਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।