8 ਅਗਸਤ 1950 ਨੂੰ ਫਲੋਰੈਂਸ ਚੈਡਵਿਕ ਨੇ 13 ਘੰਟੇ 22 ਮਿੰਟਾਂ ਵਿੱਚ ਇੰਗਲਿਸ਼ ਚੈਨਲ ਪਾਰ ਕਰਨ ਦਾ ਰਿਕਾਰਡ ਬਣਾਇਆ ਸੀ
ਚੰਡੀਗੜ੍ਹ, 8 ਅਗਸਤ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ਦੇ ਇਤਿਹਾਸ ਵਿੱਚ 8 ਅਗਸਤ ਦੀ ਮਿਤੀ ਨੂੰ ਦਰਜ ਕੁਝ ਮਹੱਤਵਪੂਰਨ ਘਟਨਾਵਾਂ ਦੇ ਵੇਰਵੇ ਇਸ ਪ੍ਰਕਾਰ ਹਨ :-
- 8 ਅਗਸਤ 2003 ਨੂੰ ਪੰਦਰਾਂ ਛੋਟੇ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵਿੱਚ ਤਾਈਵਾਨ ਦੀ ਮੈਂਬਰਸ਼ਿਪ ਦਾ ਸਮਰਥਨ ਕੀਤਾ ਸੀ ।
- 2002 ‘ਚ ਅੱਜ ਦੇ ਦਿਨ ਤਾਈਵਾਨ ਸੁਤੰਤਰ ਬਣਨ ਦੀ ਜਨਮਤ ਸੰਗ੍ਰਹਿ ਯੋਜਨਾ ਤੋਂ ਪਿੱਛੇ ਹਟ ਗਿਆ ਸੀ।
- 8 ਅਗਸਤ 2007 ਨੂੰ ਐਕਸਨਾਨਾ ਗੁਸਮਾਓ ਪੂਰਬੀ ਤਿਮੋਰ ਦੇ ਪ੍ਰਧਾਨ ਮੰਤਰੀ ਬਣੇ ਸਨ।
- 2004 ‘ਚ ਅੱਜ ਦੇ ਦਿਨ ਇਟਲੀ ਨੇ ਬੋਫੋਰਸ ਰਿਸ਼ਵਤ ਮਾਮਲੇ ਦੀ ਮੁੱਖ ਦੋਸ਼ੀ ਓਟਾਵੀਆ ਕਵਾਟਰੋਚੀ ਨੂੰ ਭਾਰਤ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ।
- 8 ਅਗਸਤ 1950 ਨੂੰ ਫਲੋਰੈਂਸ ਚੈਡਵਿਕ ਨੇ 13 ਘੰਟੇ 22 ਮਿੰਟਾਂ ਵਿੱਚ ਇੰਗਲਿਸ਼ ਚੈਨਲ ਪਾਰ ਕਰਨ ਦਾ ਰਿਕਾਰਡ ਬਣਾਇਆ ਸੀ।
- 8 ਅਗਸਤ 1956 ਨੂੰ ਬੈਲਜੀਅਮ ਦੇ ਮਾਰਸੀਨੇਲ ਵਿੱਚ ਕੋਲੇ ਦੀ ਅੱਗ ਵਿੱਚ 262 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਸੀ।
- 8 ਅਗਸਤ 1942 ਨੂੰ ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।
- 1947 ‘ਚ ਅੱਜ ਦੇ ਦਿਨ ਪਾਕਿਸਤਾਨ ਨੇ ਆਪਣੇ ਰਾਸ਼ਟਰੀ ਝੰਡੇ ਨੂੰ ਪ੍ਰਵਾਨਗੀ ਦਿੱਤੀ ਸੀ।
- 8 ਅਗਸਤ 1988 ਨੂੰ ਨੌਂ ਸਾਲਾਂ ਦੀ ਜੰਗ ਤੋਂ ਬਾਅਦ ਰੂਸੀ ਫੌਜਾਂ ਨੇ ਅਫਗਾਨਿਸਤਾਨ ਤੋਂ ਵਾਪਸੀ ਸ਼ੁਰੂ ਕਰ ਦਿੱਤੀ ਸੀ।
- 1988 ‘ਚ ਅੱਜ ਦੇ ਦਿਨ ਅੱਠ ਸਾਲਾਂ ਦੇ ਸੰਘਰਸ਼ ਤੋਂ ਬਾਅਦ ਈਰਾਨ ਅਤੇ ਇਰਾਕ ਵਿਚਕਾਰ ਜੰਗਬੰਦੀ ਦਾ ਐਲਾਨ ਹੋਇਆ ਸੀ।
- 8 ਅਗਸਤ 1990 ਨੂੰ ਇਰਾਕ ਦੇ ਤਤਕਾਲੀ ਤਾਨਾਸ਼ਾਹ ਸੱਦਾਮ ਹੁਸੈਨ ਨੇ ਕੁਵੈਤ ‘ਤੇ ਕਬਜ਼ਾ ਕਰਨ ਦਾ ਐਲਾਨ ਕੀਤਾ ਸੀ।