ਪੰਜਾਬ ’ਚ ਸੱਪ ਦੇ ਡੰਗਣ ਨਾਲ ਪਿਓ ਪੁੱਤ ਦੀ ਮੌਤ

ਪੰਜਾਬ

ਸੰਗਰੂਰ, 9 ਅਗਸਤ, ਦੇਸ਼ ਕਲਿੱਕ ਬਿਓਰੋ ;

ਜ਼ਹਿਰੀਲੀ ਸੱਪ ਦੇ ਡੰਗਣ ਕਾਰਨ ਪਿਓ ਪੁੱਤ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਹੈ। ਖੇਤਾਂ ਵਿੱਚ ਕੰਮ ਕਰਦੇ ਸਮੇਂ ਜ਼ਹਿਰੀਲੀ ਸੱਪ ਨੇ 5 ਸਾਲਾ ਬੱਚੇ ਸਮੇਤ ਪਿਓ ਪੁੱਤ ਨੂੰ ਡੰਗ ਮਾਰ ਦਿੱਤਾ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਖਨੌਰੀ ਦੇ ਨਜ਼ਦੀਕੀ ਪਿੰਡ ਅਨਦਾਨਾ ਵਿੱਚ 5 ਸਾਲਾ ਬੱਚੇ ਦੇ ਜਨਮ ਦਿਨ ਵਾਲੇ ਦਿਨ ਹੀ ਸੱਪ ਨੇ ਡੰਗ ਦਿੱਤਾ।

ਘਟਨਾ ਸਬੰਧੀ ਮ੍ਰਿਤਕ ਗੁਰਮੁੱਖ ਸਿੰਘ ਦੇ ਚਚੇਰੇ ਭਰਾ ਜਗਤਾਰ ਸਿੰਘ ਨੇ ਦੱਸਿਆ ਕਿ ਗੁਰਮੁੱਖ ਸਿੰਘ ਉਸ ਦੇ ਖੇਤ ’ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੇ 6 ਅਗਸਤ ਨੂੰ ਉਹ ਆਪਣੇ ਨਾਲ 5 ਸਾਲ ਦਾ ਬੱਚਾ ਕਮਲਦੀਪ ਵੀ ਖੇਤ ਗਿਆ ਸੀ। ਜਦੋਂ ਗੁਰਮੁਖ ਸਿੰਘ ਖੇਤ ਵਿਚੋਂ ਘਾਹ ਕੱਢ ਕੇ ਮੋਟਰ ’ਤੇ ਹੱਥ ਪੈਰ ਧੋ ਰਿਹਾ ਸੀ ਕਿ ਛੋਟਾਂ ਬੱਚਾ ਕਮਲਦੀਪ ਭੱਜ ਕੇ ਆਪਣੇ ਪਿਤਾ ਗੁਰਮੁਖ ਸਿੰਘ ਕੋਲ ਗਿਆ ਤਾਂ ਉਥੇ ਘਾਹ ’ਚ ਲੁੱਕੇ ਬੈਠੇ ਸੱਪ ਨੇ ਦੋਵਾਂ ਨੂੰ ਡੰਗ ਲਿਆ। ਇਸ ਤੋਂ ਬਾਅਦ ਦੋਵੇਂ ਕੋਈ ਆਮ ਕੀੜਾ ਹੋਣਾ ਸਮਝ ਕੇ ਘਰੇ ਆ ਗਏ ਤੇ ਬਿਨਾਂ ਦੱਸੇ ਰਾਤ ਨੂੰ ਸੌ ਗਏ।

ਰਾਤ ਸਮੇਂ ਗੁਰਮੁਖ ਸਿੰਘ ਨੂੰ ਤਕਲੀਫ ਹੋਈ ਉਸ ਸਮੇਂ ਉਸ ਨੇ ਦੱਸਿਆ ਕਮਲਦੀਪ ਤੇ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਲਿਆ ਹੈ। ਸਵੇਰੇ ਖਨੌਰੀ ਹਸਪਤਾਲ ’ਚ ਲੈ ਕੇ ਜਾ ਰਹੇ ਸਨ ਤਾਂ ਰਸਤੇ ’ਚ ਛੋਟੇ ਬੱਚੇ ਕਮਲਦੀਪ ਦੀ ਮੌਤ ਹੋ ਗਈ। ਬੱਚੇ ਦਾ ਜਨਮ ਦਿਨ ਵੀ 6 ਅਗਸਤ ਦਾ ਸੀ ਤੇ ਉਸੇ ਦਿਨ ਘਟਨਾ ਕਾਰਨ ਉਹ ਦੁਨੀਆਂ ਨੂੰ ਅਲਵਿਦਾ ਆਖ ਗਿਆ। ਬੱਚੇ ਕਮਲਦੀਪ ਦੇ ਸਸਕਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ, ਉਸੇ ਸਮੇਂ ਗੁਰਮੁਖ ਸਿੰਘ ਦੀ ਹਾਲਤ ਹੋਰ ਗੰਭੀਰ ਹੋ ਗਈ ਤੇ ਸੰਗਰੂਰ ਜਾਂਦੇ ਸਮੇਂ ਰਸਤੇ ’ਚ ਹੀ ਗੁਰਮੁਖ ਸਿੰਘ ਦੀ ਵੀ ਮੌਤ ਹੋ ਗਈ। ਗੁਰਮੁਖ ਸਿੰਘ ਦਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ। ਗੁਰਮੁਖ ਸਿੰਘ ਅਤੇ ਉਸ ਦੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ’ਚ ਗੁਰਮੁਖ ਸਿੰਘ ਦੀ ਪਤਨੀ ਅਤੇ ਇਕ ਅੱਠ-ਨੌ ਮਹੀਨਿਆਂ ਦੀ ਬੱਚੀ ਹੀ ਰਹਿ ਗਏ ਹਨ। ਪ੍ਰਸ਼ਾਸਨ ਤੇ ਪੰਜਾਬ ਸਰਕਾਰ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।