ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਜ਼ੋਨ; ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਤਰਾਜ਼/ਸੁਝਾਅ ਮੰਗੇ

ਚੋਣਾਂ ਪੰਜਾਬ

ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰਾਂ ਵਿੱਚ ਸੋਮਵਾਰ ਤੋਂ ਉਪਲਬਧ ਹੋਵੇਗੀ ਪ੍ਰਸਤਾਵਿਤ ਜ਼ੋਨਾਂ ਦੀ ਸੂਚੀ

ਇਤਰਾਜ਼/ਸੁਝਾਅ ਦੇਣ ਦੀ ਆਖਰੀ ਮਿਤੀ 30 ਅਗਸਤ

ਮੋਹਾਲੀ, 9 ਅਗਸਤ, 2025: ਦੇਸ਼ ਕਲਿੱਕ ਬਿਓਰੋ

ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਆਮ ਚੋਣਾਂ ਦੀ ਤਿਆਰੀ ਹਿਤ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਸਤਾਵਿਤ ਚੋਣ ਜ਼ੋਨ, ਸੋਮਵਾਰ (10 ਅਗਸਤ) ਤੋਂ ਪੰਚਾਇਤ ਸੰਮਤੀ ਦਫਤਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਨੋਟਿਸ ਬੋਰਡਾਂ ‘ਤੇ ਪ੍ਰਦਰਸ਼ਿਤ ਕੀਤੇ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਅੱਜ ਇੱਥੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਪ੍ਰਸਤਾਵਿਤ ਜ਼ੋਨਾਂ ਪ੍ਰਤੀ ਇਤਰਾਜ਼ ਹੈ ਜਾਂ ਉਹ ਸੁਝਾਅ ਦੇਣਾ ਚਾਹੁੰਦਾ ਹੈ, ਉਹ ਪ੍ਰਸਤਾਵਿਤ ਜ਼ੋਨਾਂ ਦੇ ਪ੍ਰਕਾਸ਼ਨ ਦੀ ਮਿਤੀ ਤੋਂ 21 ਦਿਨਾਂ ਦੇ ਅੰਦਰ – ਭਾਵ, 30 ਅਗਸਤ, 2025 ਤੱਕ, ਦੁਪਹਿਰ 3:00 ਵਜੇ ਤੱਕ – ddpelection@yahoo.in ‘ਤੇ ਈਮੇਲ ਰਾਹੀਂ ਜਾਂ ਸ਼੍ਰੀ ਵਿਨੋਦ ਕੁਮਾਰ ਗਾਂਗਟ, ਡਿਪਟੀ ਡਾਇਰੈਕਟਰ, ਪੰਚਾਇਤਾਂ, ਗਰਾਊਂਡ ਫਲੋਰ, ਹੈੱਡਕੁਆਰਟਰ, ਵਿਕਾਸ ਭਵਨ, ਸੈਕਟਰ-62, ਐਸ.ਏ.ਐਸ. ਨਗਰ (ਪਟਿਆਲਾ ਡਿਵੀਜ਼ਨ) ਨੂੰ ਲਿਖਤੀ ਰੂਪ ਵਿੱਚ ਜਮ੍ਹਾਂ ਕਰਵਾ ਸਕਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।