ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ


11 ਅਗਸਤ 1961 ਨੂੰ ਭਾਰਤ ‘ਚ ਪੁਰਤਗਾਲੀ ਖੇਤਰ ਰਹੇ ਦਾਦਰ ਅਤੇ ਨਗਰ ਹਵੇਲੀ ਨੂੰ ਮਿਲਾ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਸੀ
ਚੰਡੀਗੜ੍ਹ, 11 ਅਗਸਤ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ਦੇ ਇਤਿਹਾਸ ਵਿੱਚ 11 ਅਗਸਤ ਦੀ ਮਿਤੀ ਨੂੰ ਦਰਜ ਕੁਝ ਮਹੱਤਵਪੂਰਨ ਘਟਨਾਵਾਂ ਦੇ ਵੇਰਵੇ ਇਸ ਪ੍ਰਕਾਰ ਹਨ :-

  • 11 ਅਗਸਤ 2017 ਨੂੰ ਮਿਸਰ ਦੇ ਅਲੈਗਜ਼ੈਂਡਰੀਆ ਵਿੱਚ ਦੋ ਯਾਤਰੀ ਰੇਲਗੱਡੀਆਂ ਦੀ ਟੱਕਰ ਤੋਂ ਬਾਅਦ ਘੱਟੋ-ਘੱਟ 41 ਲੋਕ ਮਾਰੇ ਗਏ ਸਨ ਤੇ 179 ਜ਼ਖਮੀ ਹੋ ਗਏ ਸਨ।
  • 2012 ‘ਚ ਅੱਜ ਦੇ ਦਿਨ ਈਰਾਨ ਦੇ ਤਬਰੀਜ਼ ਨੇੜੇ ਭੂਚਾਲ ਵਿੱਚ ਘੱਟੋ-ਘੱਟ 306 ਲੋਕ ਮਾਰੇ ਗਏ ਸਨ ਅਤੇ 3,000 ਹੋਰ ਜ਼ਖਮੀ ਹੋ ਗਏ ਸਨ।
  • 11 ਅਗਸਤ 2010 ਨੂੰ ਪਾਲ ਕਾਗਾਮੇ ਰਵਾਂਡਾ ਦੇ ਨਵੇਂ ਰਾਸ਼ਟਰਪਤੀ ਬਣੇ ਸਨ।
  • 2003 ‘ਚ ਅੱਜ ਦੇ ਦਿਨ ਜੇਮਾਹ ਇਸਲਾਮੀਆ ਦੇ ਨੇਤਾ ਰਿਦੁਆਨ ਇਸਾਮੂਦੀਨ, ਜਿਸਨੂੰ ਹੰਬਾਲੀ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਬੈਂਕਾਕ, ਥਾਈਲੈਂਡ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
  • 11 ਅਗਸਤ 2003 ਨੂੰ ਨਾਟੋ ਨੇ ਅਫਗਾਨਿਸਤਾਨ ਵਿੱਚ ਸ਼ਾਂਤੀ ਸੈਨਾ ਦੀ ਕਮਾਨ ਸੰਭਾਲੀ ਸੀ, ਜੋ ਕਿ ਇਸਦੇ 54 ਸਾਲਾਂ ਦੇ ਇਤਿਹਾਸ ਵਿੱਚ ਯੂਰਪ ਤੋਂ ਬਾਹਰ ਆਪਣੀ ਪਹਿਲੀ ਵੱਡੀ ਕਾਰਵਾਈ ਸੀ।
  • 1985 ‘ਚ ਅੱਜ ਦੇ ਦਿਨ ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ।
  • 11 ਅਗਸਤ 1984 ਨੂੰ ਰੂਸ ਨੇ ਇੱਕ ਭੂਮੀਗਤ ਪ੍ਰਮਾਣੂ ਪ੍ਰੀਖਣ ਕੀਤਾ ਸੀ।
  • 1982 ‘ਚ ਅੱਜ ਦੇ ਦਿਨ ਟੋਕੀਓ, ਜਾਪਾਨ ਤੋਂ ਹੋਨੋਲੂਲੂ, ਹਵਾਈ ਜਾ ਰਹੀ ਫਲਾਈਟ 830 ‘ਚ ਇੱਕ ਬੰਬ ਫਟਿਆ ਸੀ, ਜਿਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖਮੀ ਹੋ ਗਏ ਸਨ।
  • 11 ਅਗਸਤ 1961 ਨੂੰ ਭਾਰਤ ‘ਚ ਪੁਰਤਗਾਲੀ ਖੇਤਰ ਰਹੇ ਦਾਦਰ ਅਤੇ ਨਗਰ ਹਵੇਲੀ ਨੂੰ ਮਿਲਾ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਸੀ।
  • 1959 ‘ਚ ਅੱਜ ਦੇ ਦਿਨ ਰੂਸ ਦਾ ਦੂਜਾ ਸਭ ਤੋਂ ਵੱਡਾ ਹਵਾਈ ਅੱਡਾ, ਸ਼ੇਰੇਮੇਤਯੇਵੋ ਦੀ ਸ਼ੁਰੂਆਤ ਹੋਈ ਸੀ।
    *11 ਅਗਸਤ 1914 ਨੂੰ ਯਹੂਦੀਆਂ ਨੂੰ ਪੋਲੈਂਡ ‘ਚੋਂ ਕੱਢ ਦਿੱਤਾ ਗਿਆ ਸੀ।
    1914 ‘ਚ ਅੱਜ ਦੇ ਦਿਨ ਫਰਾਂਸ ਨੇ ਆਸਟਰੀਆ ਅਤੇ ਹੰਗਰੀ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
    *11 ਅਗਸਤ 1908 ਨੂੰ ਇਨਕਲਾਬੀ ਖੁਦੀਰਾਮ ਬੋਸ ਨੂੰ ਫਾਂਸੀ ਦੇ ਦਿੱਤੀ ਗਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।