ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 16ਵਾਂ ਦਿਨ, ਵਿੱਤ ਮੰਤਰੀ ਪੇਸ਼ ਕਰ ਸਕਦੇ ਨੇ ਆਮਦਨ ਟੈਕਸ ਬਿੱਲ

ਰਾਸ਼ਟਰੀ

ਨਵੀਂ ਦਿੱਲੀ, 11 ਅਗਸਤ, ਦੇਸ਼ ਕਲਿਕ ਬਿਊਰੋ :
ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦਾ 16ਵਾਂ ਦਿਨ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੋਧਿਆ ਹੋਇਆ ਆਮਦਨ ਟੈਕਸ ਬਿੱਲ 2025 ਪੇਸ਼ ਕਰ ਸਕਦੀ ਹੈ। 31 ਮੈਂਬਰੀ ਚੋਣ ਕਮੇਟੀ ਵੱਲੋਂ ਬਦਲਾਅ ਸੁਝਾਏ ਜਾਣ ਤੋਂ ਬਾਅਦ 8 ਅਗਸਤ ਨੂੰ ਸੀਤਾਰਮਨ ਨੇ ਨਵਾਂ ਆਮਦਨ ਟੈਕਸ ਬਿੱਲ 2025 ਵਾਪਸ ਲੈ ਲਿਆ ਸੀ।
ਸੰਸਦੀ ਕਮੇਟੀ ਨੇ 21 ਜੁਲਾਈ ਨੂੰ ਲੋਕ ਸਭਾ ਵਿੱਚ ਰਿਪੋਰਟ ਪੇਸ਼ ਕੀਤੀ। ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਬਿੱਲ ਵਿੱਚਲੀਆਂ ਚੀਜ਼ਾਂ ਨੂੰ ਹੋਰ ਸਪੱਸ਼ਟ ਅਤੇ ਸਖ਼ਤ ਬਣਾਇਆ ਜਾਣਾ ਚਾਹੀਦਾ ਹੈ। ਅਸਪਸ਼ਟ ਚੀਜ਼ਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਨਵੇਂ ਕਾਨੂੰਨ ਨੂੰ ਮੌਜੂਦਾ ਢਾਂਚੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਚੋਣ ਕਮੇਟੀ ਨੇ 4584 ਪੰਨਿਆਂ ਦੀ ਰਿਪੋਰਟ ਵਿੱਚ ਕੁੱਲ 566 ਸੁਝਾਅ ਅਤੇ ਸਿਫ਼ਾਰਸ਼ਾਂ ਦਿੱਤੀਆਂ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।