ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ‘ਤੇ ਇਜ਼ਰਾਈਲੀ ਹਮਲੇ ‘ਚ 5 ਪੱਤਰਕਾਰਾਂ ਦੀ ਮੌਤ

ਕੌਮਾਂਤਰੀ

ਗ਼ਾਜ਼ਾ, 11 ਅਗਸਤ, ਦੇਸ਼ ਕਲਿਕ ਬਿਊਰੋ :
5 journalists killed in attack: ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ‘ਤੇ ਇਜ਼ਰਾਈਲੀ ਹਮਲੇ ਵਿੱਚ ਘੱਟੋ-ਘੱਟ 5 ਪੱਤਰਕਾਰਾਂ (5 journalists killed) ਦੀ ਮੌਤ ਹੋ ਗਈ ਹੈ। ਅਲ ਜਜ਼ੀਰਾ ਦੇ ਅਨੁਸਾਰ, ਮ੍ਰਿਤਕਾਂ ਵਿੱਚ ਰਿਪੋਰਟਰ ਅਨਸ ਅਲ-ਸ਼ਰੀਫ ਅਤੇ ਮੁਹੰਮਦ ਕਰੀਕੇਹ, ਕੈਮਰਾਮੈਨ ਇਬਰਾਹਿਮ ਜ਼ਾਹਿਰ, ਮੋਅਮੇਨ ਅਲੀਵਾ ਅਤੇ ਮੁਹੰਮਦ ਨੌਫਲ ਸ਼ਾਮਲ ਹਨ।
ਰਿਪੋਰਟ ਦੇ ਅਨੁਸਾਰ ਇਹ ਪੱਤਰਕਾਰ ਹਸਪਤਾਲ ਦੇ ਬਾਹਰ ਇੱਕ ਪ੍ਰੈਸ ਟੈਂਟ ਵਿੱਚ ਰਹਿ ਰਹੇ ਸਨ। ਇਸ attack ਵਿੱਚ ਕੁੱਲ 7 ਲੋਕ ਮਾਰੇ ਗਏ ਹਨ। ਹਮਲੇ ਤੋਂ ਤੁਰੰਤ ਬਾਅਦ, ਇਜ਼ਰਾਈਲੀ ਫੌਜ ਨੇ ਮੰਨਿਆ ਕਿ ਉਨ੍ਹਾਂ ਨੇ ਰਿਪੋਰਟਰ ਅਨਸ ਅਲ-ਸ਼ਰੀਫ ਨੂੰ ਨਿਸ਼ਾਨਾ ਬਣਾਇਆ ਸੀ।
ਇਜ਼ਰਾਈਲੀ ਫੌਜ ਨੇ ਅਨਸ ਨੂੰ ਅੱਤਵਾਦੀ ਕਿਹਾ ਅਤੇ ਦਾਅਵਾ ਕੀਤਾ ਕਿ ਉਹ ਹਮਾਸ ਵਿੱਚ ਇੱਕ ਅੱਤਵਾਦੀ ਸੈੱਲ ਦੇ ਮੁਖੀ ਵਜੋਂ ਕੰਮ ਕਰਦਾ ਸੀ। ਉਸਦਾ ਕੰਮ ਇਜ਼ਰਾਈਲੀ ਨਾਗਰਿਕਾਂ ਅਤੇ ਸੈਨਿਕਾਂ ‘ਤੇ ਰਾਕੇਟ ਹਮਲੇ ਕਰਨਾ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।