ਨਵੀਂ ਦਿੱਲੀ, 12 ਅਗਸਤ, ਦੇਸ਼ ਕਲਿੱਕ ਬਿਓਰੋ :
Gold price changes: ਸੋਨੇ ਦੇ ਭਾਅ ਵਿੱਚ ਅੱਜ ਗਿਰਾਵਟ ਦਿਖਾਈ ਦਿੱਤੀ ਹੈ। MCX ਉਤੇ ਸੋਨੇ ਦੀਆਂ ਕੀਮਤਾਂ ਵਿੱਚ 1400 ਰੁਪਏ ਦੀ ਕਮੀ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੋਨੇ ਨੂੰ ਟ੍ਰੈਰਿਫ ਤੋਂ ਛੋਟ ਦਿੱਤੇ ਜਾਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਉਤੇ ਅਸਰ (changes) ਦਿਖਾਈ ਦਿੱਤਾ ਹੈ। ਟਰੰਪ ਦੇ ਇਸ ਫੈਸਲੇ ਤੋਂ ਬਾਅਦ ਮਲਟੀ ਕਮੋਡਿਟੀ ਐਕਸਚੇਜ ਉਤੇ ਸੋਨੇ ਦਾ ਭਾਅ (Gold Price) ਸਿੱਧਾ 1400 ਰੁਪਏ ਟੁੱਟ ਕੇ ਆਪਣੇ ਲਾਈਫਟਾਈਮ ਹਾਈ ਤੋਂ ਕਾਫੀ ਹੇਠਾਂ ਚਲਿਆ ਗਿਆ। ਹਾਲਾਂਕਿ, ਸੋਨੇ ਦਾ ਭਾਅ ਜੇ ਵੀ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਉਤੇ ਹੀ ਹੈ। ਬੀਤੇ ਕੱਲ੍ਹ ਸੋਮਵਾਰ ਨੂੰ MCX ਉਤੇ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤਾਂ (Gold price) 1409 ਰੁਪਏ ਦੀ ਗਿਰਾਵਟ ਨਾਲ 1,00,389 ਰੁਪਏ ਉਤੇ ਪਹੁੰਚ ਗਈ। ਜਦੋਂ ਕਿ ਇਸ ਤੋਂ ਪਹਿਲਾਂ ਇਹ ਕਾਰੋਬਾਰ ਦੌਰਾਨ 1,01,199 ਰੁਪਏ ਤੱਕ ਪਹੁੰਚ ਗਿਆ ਸੀ।