ਸਮਰਾਲਾ ‘ਚ ਗੁਆਂਢੀ ਵਲੋਂ ਵਕੀਲ ਤੇ ਪਰਿਵਾਰ ਉੱਤੇ ਕਿਰਪਾਨ ਨਾਲ ਹਮਲਾ, ਤਿੰਨ ਜ਼ਖ਼ਮੀ

ਪੰਜਾਬ

ਸਮਰਾਲਾ, 12 ਅਗਸਤ, ਦੇਸ਼ ਕਲਿਕ ਬਿਊਰੋ :
Lawyer and family attacked in Samrala: ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੀ ਕਪਿਲਾ ਕਲੋਨੀ ਵਿੱਚ ਇੱਕ ਵਕੀਲ ਅਤੇ ਉਸਦੇ ਪਰਿਵਾਰ ‘ਤੇ ਇੱਕ ਗੁਆਂਢੀ ਨੇ ਕਿਰਪਾਨ ਨਾਲ ਹਮਲਾ( ਕੀਤਾ। ਇਹ ਘਟਨਾ ਸਵੇਰੇ 9:40 ਵਜੇ ਵਾਪਰੀ।ਵਕੀਲ ਨੂੰ ਬਚਾਉਣ ਆਈ ਉਸਦੀ ਪਤਨੀ ਅਤੇ ਮਾਂ ‘ਤੇ ਵੀ ਹਮਲਾ ਕੀਤਾ ਗਿਆ। ਤਿੰਨੋਂ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਵਕੀਲ ਕੁਲਤਾਰ ਸਿੰਘ ਮੋਟਰਸਾਈਕਲ ‘ਤੇ ਬਾਹਰ ਜਾ ਰਿਹਾ ਸੀ ਤਾਂ ਉਸਦੇ ਗੁਆਂਢੀ ਬਿੱਲੂ ਨੇ ਉਸ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਨੇ ਕੁਲਤਾਰ ਸਿੰਘ ਨੂੰ ਬਚਾਉਣ ਆਈਆਂ ਉਸਦੀ ਪਤਨੀ ਮਨਪ੍ਰੀਤ ਕੌਰ ਅਤੇ ਮਾਂ ਸ਼ਰਨਜੀਤ ਕੌਰ ‘ਤੇ ਵੀ ਹਮਲਾ ਕਰ ਦਿੱਤਾ। ਹਮਲੇ ਵਿੱਚ ਕੁਲਤਾਰ ਦੇ ਸਿਰ ‘ਤੇ ਡੂੰਘੀ ਸੱਟ ਲੱਗੀ ਅਤੇ ਦੋ ਟਾਂਕੇ ਲੱਗੇ। ਉਸਦੀ ਮਾਂ ਸ਼ਰਨਜੀਤ ਦੇ ਕੰਨ ਦੇ ਨੇੜੇ ਡੂੰਘਾ ਜ਼ਖ਼ਮ ਹੋਇਆ ਜਿਸ ‘ਤੇ 9 ਟਾਂਕੇ ਲੱਗੇ। ਮਨਪ੍ਰੀਤ ਦਾ ਹੱਥ ਟੁੱਟ ਗਿਆ ਅਤੇ ਸਰੀਰ ‘ਤੇ ਕਈ ਸੱਟਾਂ ਲੱਗੀਆਂ।
ਤਿੰਨਾਂ ਦਾ Samrala ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ। ਪੀੜਤ ਵਕੀਲ ਨੇ ਕਿਹਾ ਕਿ ਮੁਲਜ਼ਮ ਪਿਛਲੇ ਕੁਝ ਦਿਨਾਂ ਤੋਂ ਘਰ ਦੇ ਬਾਹਰ ਖੜ੍ਹਾ ਹੋ ਕੇ ਉਸ ਨਾਲ ਦੁਰਵਿਵਹਾਰ ਕਰ ਰਿਹਾ ਸੀ। ਇਲਾਕੇ ਦੇ ਲੋਕਾਂ ਅਨੁਸਾਰ, ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਪਹਿਲਾਂ ਵੀ ਕਈ ਵਾਰ ਝਗੜਾ ਕਰ ਚੁੱਕਾ ਹੈ।
ਸਮਰਾਲਾ ਥਾਣਾ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।ਮੁਲਜ਼ਮ ਵਿਰੁੱਧ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹ ਫਰਾਰ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।