ਅੱਜ ਦਾ ਇਤਿਹਾਸ

ਕੌਮਾਂਤਰੀ ਪੰਜਾਬ ਰਾਸ਼ਟਰੀ

13 ਅਗਸਤ 1918 ਨੂੰ ਬਾਏਰੀਸ਼ੇ ਮੋਟਰੇਨ ਵਰਕੇ (BMW) ਨੂੰ ਜਰਮਨੀ ਵਿਖੇ ਇੱਕ ਜਨਤਕ ਕੰਪਨੀ(AG) ‘ਚ ਬਦਲ ਦਿੱਤਾ ਗਿਆ ਸੀ
ਚੰਡੀਗੜ੍ਹ, 13 ਅਗਸਤ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ਦੇ ਇਤਿਹਾਸ ਵਿੱਚ 13 ਅਗਸਤ ਨੂੰ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਵੇਰਵੇ ਇਸ ਪ੍ਰਕਾਰ ਹਨ :-
*13 ਅਗਸਤ 1937 ਨੂੰ ਚੀਨ-ਜਾਪਾਨ ਵਿਚਕਾਰ ਸ਼ੰਘਾਈ ਦੀ ਦੂਜੀ ਲੜਾਈ ਸ਼ੁਰੂ ਹੋਈ ਸੀ।
*1923 ‘ਚ ਅੱਜ ਦੇ ਦਿਨ ਪਹਿਲਾ ਵੱਡਾ ਸਮੁੰਦਰੀ ਜਹਾਜ਼ ਗਡੀਨੀਆ ਦੇ ਨਵੇਂ ਬਣੇ ਪੋਲਿਸ਼ ਬੰਦਰਗਾਹ ‘ਤੇ ਪਹੁੰਚਿਆ ਸੀ।
*13 ਅਗਸਤ 1920 ਨੂੰ ਪੋਲਿਸ਼-ਸੋਵੀਅਤ ਵਿਚਕਾਰ ਵਾਰਸਾ ਦੀ ਲੜਾਈ ਸ਼ੁਰੂ ਹੋਈ ਸੀ ਜੋ 25 ਅਗਸਤ ਤੱਕ ਚੱਲੀ, ਜਿਸ ਵਿੱਚ ਲਾਲ ਫੌਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
*1918 ‘ਚ ਅੱਜ ਦੇ ਦਿਨ ਔਰਤਾਂ ਪਹਿਲੀ ਵਾਰ ਸੰਯੁਕਤ ਰਾਜ ਮਰੀਨ ਕੋਰ ਵਿੱਚ ਸ਼ਾਮਲ ਹੋਈਆਂ ਸਨ, ਜਿਨ੍ਹਾਂ ਵਿੱਚ ਓਫਾ ਮੇਅ ਜੌਨਸਨ ਪਹਿਲੀ ਮਹਿਲਾ ਸੀ।

  • 13 ਅਗਸਤ 1918 ਨੂੰ ਬਾਏਰੀਸ਼ੇ ਮੋਟਰੇਨ ਵਰਕੇ (BMW) ਨੂੰ ਜਰਮਨੀ ਵਿਖੇ ਇੱਕ ਜਨਤਕ ਕੰਪਨੀ(AG) ‘ਚ ਬਦਲ ਦਿੱਤਾ ਗਿਆ ਸੀ।
  • 1913 ‘ਚ ਅੱਜ ਦੇ ਦਿਨ ਸਟੇਨਲੈੱਸ ਸਟੀਲ ਦਾ ਉਤਪਾਦਨ ਸਭ ਤੋਂ ਪਹਿਲਾਂ ਯੂਕੇ ਵਿੱਚ ਹੈਰੀ ਬ੍ਰੇਅਰਲੀ ਦੁਆਰਾ ਕੀਤਾ ਗਿਆ ਸੀ।
  • 13 ਅਗਸਤ 1905 ਨੂੰ ਨਾਰਵੇਈ ਲੋਕਾਂ ਨੇ ਸਵੀਡਨ ਨਾਲ ਮਿਲ ਕੇ ਸੰਘ ਨੂੰ ਖਤਮ ਕਰਨ ਲਈ ਵੋਟ ਦਿੱਤੀ ਸੀ।
  • 1963 ‘ਚ ਅੱਜ ਦੇ ਦਿਨ ਭਾਰਤੀ ਸਿਨੇਮਾ ਦੀਆਂ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ, ਸ਼੍ਰੀਦੇਵੀ ਦਾ ਜਨਮ ਹੋਇਆ ਸੀ।
  • 13 ਅਗਸਤ 1960 ਨੂੰ ਅਪਰਾ ਮਹਿਤਾ ਦਾ ਜਨਮ ਹੋਇਆ ਸੀ।
  • 1952 ‘ਚ ਅੱਜ ਦੇ ਦਿਨ ਹਿੰਦੀ ਸਿਨੇਮਾ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਯੋਗਿਤਾ ਬਾਲੀ ਦਾ ਜਨਮ ਹੋਇਆ ਸੀ।
  • 13 ਅਗਸਤ 1936 ਨੂੰ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਵੈਜਯੰਤੀ ਮਾਲਾ ਦਾ ਜਨਮ ਹੋਇਆ ਸੀ।
  • 2018 ‘ਚ ਅੱਜ ਦੇ ਦਿਨ ਮਸ਼ਹੂਰ ਸਿਆਸਤਦਾਨ ਅਤੇ ‘ਭਾਰਤੀ ਕਮਿਊਨਿਸਟ ਪਾਰਟੀ’ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਸੋਮਨਾਥ ਚੈਟਰਜੀ ਦਾ ਦੇਹਾਂਤ ਹੋਇਆ ਸੀ।
  • 13 ਅਗਸਤ 1795 ਨੂੰ ਭਾਰਤ ਦੀਆਂ ਬਹਾਦਰ ਔਰਤਾਂ ਵਿੱਚੋਂ ਇੱਕ ਅਹਿਲਿਆਬਾਈ ਹੋਲਕਰ ਦਾ ਦੇਹਾਂਤ ਹੋ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।