ਸੰਗਰੂਰ, 13 ਅਗਸਤ, ਦੇਸ਼ ਕਲਿੱਕ ਬਿਓਰੋ-
ਬੀਤੇ ਦਿਨੀ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਇੱਕ ਬੱਚੀ ਭੀਖ ਮੰਗਦੀ ਪਾਈ ਗਈ ਸੀ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸੰਗਰੂਰ ਨਵਨੀਤ ਕੌਰ ਤੂਰ ਨੇ ਦੱਸਿਆ ਕਿ ਬੱਚੇ ਦੀ ਸਨਾਖਤ ਅਤੇ ਵਾਰਸਾਂ ਦੀ ਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸੰਗਰੂਰ ਨੂੰ ਜਿੰਮੇਵਾਰੀ ਸੌਂਪੀ ਗਈ ਹੈ ।
ਉਹਨਾਂ ਦੁਆਰਾ ਦੱਸਿਆ ਗਿਆ ਕਿ ਬੱਚੀ ਦੁਆਰਾ ਦੱਸਿਆ ਜਾ ਰਿਹਾ ਕਿ ਉਸਦਾ ਨਾਮ ਨੈਨਾ ਹੈ, ਉਮਰ ਤਕਰੀਬਨ 9 ਸਾਲ ਹੈ। ਬੱਚੀ ਦਾ ਰੰਗ ਸਾਵਲਾ, ਵਾਲ ਕਾਲੇ, ਚਿਹਰਾ ਥੋੜਾ ਲੰਮਾ, ਬੁੱਲ੍ਹ ਪਤਲੇ ਅਤੇ ਨੱਕ ਪਤਲਾ ਹੈ। ਜੇਕਰ ਆਮ ਜਨਤਾ ਨੂੰ ਇਸ ਬੱਚੀ ਬਾਰੇ ਕੋਈ ਵੀ ਜਾਣਕਾਰੀ ਪਤਾ ਹੋਵੇ ਤਾਂ ਉਹ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸੰਗਰੂਰ ਨਾਲ ਸੰਪਰਕ ਕੀਤਾ ਜਾਵੇ ।