ਪੰਜਾਬ ਦੇ ਇੱਕ ਹੋਰ ਵਿਧਾਇਕ ਦਾ ਹੋਇਆ ਐਕਸੀਡੈਂਟ

ਪੰਜਾਬ

ਚੰਡੀਗੜ੍ਹ: 15 ਅਗਸਤ, ਦੇਸ਼ ਕਲਿੱਕ ਬਿਓਰੋ
ਅੱਜ ਪੰਜਾਬ ਦੇ ਇੱਕ ਹੋਰ ਵਿਧਾਇਕ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਪਰ ਉਹ ਵਾਲ ਵਾਲ ਬਚਗਏ ਹਲ। ਪਤਾ ਲੱਗਾ ਹੈ ਕਿ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਮੀਂਹ ਕਾਰਨ ਖੇਤਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਨਿੱਕਲੇ ਸਨ ਕਿ ਉਨਾਂ ਦੀ ਕਾਰ ਦੇ ਅੱਗੇ ਇੱਕ ਮੋਟਰਸਾਈਕਲ ਆਉਣ ਕਾਰਨ ਉਸ ਨੂੰ ਬਚਾਉਦਿਆਂ ਗੱਡੀ ਸੜਕ ਤੋਂ ਹੇਠਾਂ ਖੇਤਾਂ ਵਿੱਚ ਉੱਤਰ ਗਈ। ਇਹ ਵੀ ਪਤਾ ਲੱਗਾ ਹੈ ਕਿ ਮੋਟਰ ਸਾਈਕਲ ਡਿੱਗਣ ਕਾਰਨ ਦੋਵੇਂ ਸਵਾਰਾਂ ਦੇ ਸੱਟਾਂ ਲੱਗੀਆਂ ਹਨ। ਲਗਭਗ ਦੋ ਹਫਤੇ ਪਹਿਲਾਂ ਵੀ ਵਿਧਾਇਕ ਰਜ਼ਨੀਸ ਦਹੀਆ ਦਾ ਵੀ ਐਕਸੀਡੈਂਟ ਹੋ ਗਿਆ ਸੀ ਪਰ ਉਹ ਵਾਲ ਵਾਲ ਬਚ ਗਏ ਸਨ। ਇਸ ਤੋਂ ਮਹੀਨਾ ਪਹਿਲਾਂ ਫਿਰੋਜ਼ਪੁਰ ਜ਼ਿਲੇ ਦੇ ਜਲਾਲਾਬਾਦ ਹਲਕੇ ਦੇ ਵਿਧਾਇਕ ਗੋਲਡੀ ਕੰਬੋਜ ਦਾ ਵੀ ਫਿਰੋਜ਼ਪੁਰ ਨੇੜੇ ਪਿੰਡ ਪਿਅਰੇਵਾਲਾ ਵਿੱਚ ਐਕਸੀਡੈਂਟ ਹੋ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।