ਚੰਡੀਗੜ੍ਹ, 17 ਅਗਸਤ, ਦੇਸ਼ ਕਲਿੱਕ ਬਿਓਰੋ :
ਕੱਚੇ ਮੁਲਾਜ਼ਮਾਂ ਦੇ ਪੱਕੇ ਕਰਨ, ਠੇਕੇਦਾਰ ਪ੍ਰਥਾ ਖਤਮ ਕਰਨ ਅਤੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਟਰ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ਕਾਰੀ ਮੁਲਾਜ਼ਮਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੈਅ ਹੋਈ ਹੈ। ਇਸ ਤੋਂ ਪਹਿਲਾਂ ਅਣਮਿੱਥੇ ਸਮੇਂ ਦੀ ਹੜਤਾਲ ਸਬੰਧੀ ਬੀਤੇ ਦਿਨੀਂ ਚੀਫ਼ ਸੈਕਟਰੀ ਪੰਜਾਬ ਨਾਲ ਪੈਂਨਲ ਮੀਟਿੰਗ ਹੋਈ ਸੀ, ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰ ਬਾਹਰ ਕੱਢ ਕੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ, ਤਨਖਾਹ ਵਾਧਾ ਕਰਨ,ਨਵੀਆਂ ਬੱਸਾਂ ਪਾਉਣ ਆਦਿ ਸਾਰੀਆਂ ਮੰਗਾਂ ਉਪਰ ਬਣੀ ਕਮੇਟੀ ਦੀ ਮੀਟਿੰਗ ਵਿੱਚ ਵਿੱਤ ਵਿਭਾਗ,ਪ੍ਰਸੋਨਲ ਵਿਭਾਗ ਦੇ ਸੈਕਟਰੀ ਸ਼ਾਮਿਲ ਕਰਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ 19 ਅਗਸਤ ਨੂੰ ਟਰਾਸਪੋਰਟ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਗਈ ਹੈ। ਇਸ ਦੇ ਨਾਲ 26 ਅਗਸਤ 2025 ਨੂੰ ਮੁੱਖ ਮੰਤਰੀ ਪੰਜਾਬ ਨਾਲ ਪੈਨਿਲ ਮੀਟਿੰਗ ਫਿਕਸ ਹੋਈ ਹੈ। ਜਿਸ ਵਿੱਚ ਤਿਆਰ ਕੀਤੀ ਪੋਲਸੀ ਤੇ ਵਿਚਾਰ ਚਰਚਾ ਕਰਕੇ ਲਾਗੂ ਕਰਨ ਸਮੇਤ ਸਾਰੀਆਂ ਮੰਗਾ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।

