I C D S ਵਿਰੋਧੀ ਨੀਤੀਆਂ ਖਿਲਾਫ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ 21 ਅਗਸਤ ਨੂੰ ਮਨਾਉਣਗੇ ਬਲੈਕ ਡੇਅ

ਪੰਜਾਬ

ਜਲੰਧਰ, 18 ਅਗਸਤ 2025, ਦੇਸ਼ ਕਲਿੱਕ ਬਿਓਰੋ :
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਸੂਬਾਈ ਮੀਟਿੰਗ ਜਿਲਾ ਪ੍ਰਧਾਨ ਨਿਰਲੇਪ ਕੌਰ ਦੀ ਅਗਵਾਈ ਵਿੱਚ ਹੋਈ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਜਰਨਲ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਆਈ.ਸੀ.ਡੀ.ਐਸ ਸਕੀਮ ਨੂੰ ਖਤਮ ਕਰਨ ਦੀ ਨੀਤੀ ਨਾਲ ਰੋਜ਼ ਨਵੇਂ ਨਵੇਂ ਪ੍ਰੋਗਰਾਮ ਲੈ ਕੇ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਪਹਿਲਾਂ ਹੀ ਅਨੀਮੀਅਤ ਬੱਚੇ ਵੱਧ ਰਹੇ ਹਨ। ਭੁੱਖ ਮਰੀ ਵਿੱਚ ਦੇਸ਼ ਦੀ ਸਥਿਤੀ ਦੇਖੀ ਜਾਵੇ ਤਾਂ 107 ਨੰਬਰ ਤੇ ਪਹੁੰਚ ਗਿਆ ਹੈ। ਇਸ ਸਭ ਦੇ ਬਾਅਦ ਵੀ ਕੇਂਦਰ ਸਰਕਾਰ ਕੁਪੋਸ਼ਣ ਵਰਗੀ ਨਾ ਮੁਰਾਦ ਬਿਮਾਰੀ ਨਾਲ ਲੜਨ ਵਾਲੀ ਇੱਕੋ ਇੱਕ ਸਕੀਮ ਆਈ.ਸੀ.ਡੀ.ਐਸ ਦੇ ਬਜਟ ਲਈ ਸੰਜੀਦਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਮਾਰਚ ਮਹੀਨੇ ਤੋਂ ਲੈ ਕੇ ਅਗਸਤ ਮਹੀਨਾ ਆ ਗਿਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰ ਹੈਲਪਰ ਦੇ ਮਾਨਭੱਤੇ ਲਈ ਦਿੱਤਾ ਜਾਣ ਵਾਲਾ ਬਜਟ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਵੱਧ ਹੋਰ ਨਿੰਦਣ ਵਾਲੀ ਗੱਲ ਕੀ ਹੋ ਸਕਦੀ ਹੈ । ਪਹਿਲਾਂ ਹੀ ਸਰਕਾਰ ਵੱਲੋਂ 4500 ਰੁਪਏ ਵਰਕਰ ਅਤੇ 2250 ਰੁਪਏ ਹੈਲਪਰ ਨੂੰ ਦਿੱਤੇ ਜਾਂਦੇ ਹਨ ਅਤੇ ਉਹ ਵੀ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ। ਇਸ ਤੋਂ ਵੱਡਾ ਨਾਰੀ ਸ਼ੋਸ਼ਣ ਹੋਰ ਕੀ ਹੋ ਸਕਦਾ ਹੈ। ਸਰਕਾਰ ਵੱਲੋਂ ਪੋਸ਼ਣ ਟਰੈਕ ਦੇ ਨਾਂ ਤੇ ਆਂਗਣਵਾੜੀ ਵਰਕਰ ਹੈਲਪਰ ਦੀ ਨਿਗਰਾਨੀ ਤਾਂ ਦਿਨ ਰਾਤ ਕੀਤੀ ਜਾ ਰਹੀ ਹੈ । ਪਰ ਉਹਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ,ਉਹਨਾਂ ਨੂੰ ਨੂੰ ਦਿੱਤਾ ਜਾਣ ਵਾਲੇ ਨਿਗੂਣੇ ਜਿਹੇ ਮਾਣਭੱਤਾ ਨੂੰ ਸਮੇਂ ਸਿਰ ਦੇਣ ਲਈ ਵੀ ਤਿਆਰ ਨਹੀਂ ਹੈ। ਵਧਾਉਣਾ ਤਾਂ ਕੀ ਸੀ ਆਂਗਣਵਾੜੀ ਵਰਕਰ ਹੈਲਪਰ ਦੀ ਰਸੋਈ ਹੀ ਨਹੀਂ ਚੱਲ ਪਾ ਰਹੀ । ਜਿਸ ਨੂੰ ਲੈ ਕੇ ਆਂਗਣਵਾੜੀ ਵਰਕਰ ਹੈਲਪਰ ਵਿੱਚ ਬਹੁਤ ਤਿੱਖਾ ਰੋਸ ਹੈ ਅਤੇ ਦੇਸ਼ ਭਰ ਵਿੱਚ ਐਫ.ਆਰ.ਐਸ ਅਤੇ ਈ ਕੇ.ਵਾਈ.ਸੀ ਨੂੰ ਲੈ ਕੇ ਲਗਾਤਾਰ ਹੋ ਰਹੇ ਸ਼ੋਸ਼ਣ ਦੇ ਖਿਲਾਫ 21 ਅਗਸਤ ਨੂੰ ਦੇਸ਼ ਭਰ ਵਿੱਚ ਜਿਲਾ ਹੈਡਕੁਆਟਰਾਂ ਤੇ ਰੋਸ ਪ੍ਰਦਰਸ਼ਨ ਕਰਕੇ ਕਾਲੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਪ੍ਰਤੀ ਇਸੇ ਤਰ੍ਹਾਂ ਹੀ ਅੱਖਾਂ ਪਰੋਖੇ ਕਰਦੀ ਰਹੀ ਤਾਂ ਮਜਬੂਰਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਬਿਨਾਂ ਮੋਬਾਈਲ ਦਿੱਤੇ ਆਂਗਨਵਾੜੀ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ । ਜਬਰਨ ਕੰਮ ਕਰਨ ਲਈ ਨੋਟਿਸ ਕੱਢ ਕੇ ਮਜਬੂਰ ਕੀਤਾ ਜਾ ਰਿਹਾ ਹੈ। ਮਾਣਭੱਤਾ ਤੱਕ ਕੱਟ ਲਿਆ ਗਿਆ ਹੈ । ਯੂਨੀਅਨ ਨੇ ਕਿਹਾ ਕਿ ਪੋਸ਼ਣ ਟ੍ਰੈਕ ਇਨਸੈਂਟਿਵ ਬੇਸਡ ਪ੍ਰੋਗਰਾਮ ਹੈ। ਜਿਸ ਉੱਤੇ ਗਤੀਵਿਧੀਆਂ ਨੋਟ ਕਰਨ ਦਾ 500 ਅਤੇ 250 ਰੁਪਆ ਇਨਸੈਂਟਿਵ ਤੈਅ ਹੈ। ਇਨਸੈਂਟਿਵ ਬੇਸਡ ਪ੍ਰੋਗਰਾਮ ਪਿੱਛੇ ਮਾਣਭੱਤੇ ਨੂੰ ਰੋਕਣਾ ਇਸ ਤੋਂ ਵੱਡਾ ਹੋਰ ਸ਼ੋਸ਼ਣ ਕੀ ਹੋ ਸਕਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।