ਸ਼ਿਮਲਾ, 19 ਅਗਸਤ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ‘ਚ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਨੇੜੇ ਸੋਮਵਾਰ ਰਾਤ 9.28 ਵਜੇ 3.9 ਤੀਬਰਤਾ ਦਾ ਭੂਚਾਲ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਰਮਸ਼ਾਲਾ ਤੋਂ 23 ਕਿਲੋਮੀਟਰ ਦੂਰ ਸੀ।
ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਰਾਜ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਕਾਂਗੜਾ ਜ਼ਿਲ੍ਹਾ ਭੂਚਾਲ ਜ਼ੋਨ 5 ਵਿੱਚ ਆਉਂਦਾ ਹੈ, ਜੋ ਕਿ ਇੱਕ ਉੱਚ ਨੁਕਸਾਨ ਦੇ ਜੋਖਮ ਵਾਲਾ ਖੇਤਰ ਹੈ।
