ਮੋਹਾਲੀ: 19 ਅਗਸਤ, ਦੇਸ਼ ਕਲਿੱਕ ਬਿਓਰੋ
ਮੋਹਾਲੀ ਪੁਲਿਸ ਵੱਲੋਂ ਕਾਲੀਆ ਖਿਲਾਫ ਮਹਿਲਾ ਡਾਇਰੈਕਟਰ ਨੂੰ ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ਵਿੱਚ FIR ਦਰਜ ਕੀਤੀ ਗਈ ਹੈ। FSL ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਖਿਲਾਫ FIR ਕਰਨ ਦਾ ਕਾਰਨ ਮਹਿਲਾ ਅਧਿਕਾਰੀ ਨੂੰ ਜਾਤੀਸੂਚਕ ਸ਼ਬਦ ਵਰਤਣਾ ਹੈ। ਸੂਤਰਾਂ ਅਨੁਸਾਰ, ਸਾਬਕਾ ਐਫ਼.ਐਸ.ਐਲ. ਡਾਇਰੈਕਟਰ ਅਸ਼ਵਨੀ ਕਾਲੀਆ ਨੇ ਆਡੀਉ ਸ਼ਾਖਾ ਦੀ ਮਹਿਲਾ ਅਧਿਕਾਰੀ ਤੋਂ ਅਧਿਕਾਰਤ ਮੋਹਰ ਮੰਗੀ ਅਤੇ ਜਦੋਂ ਉਨ੍ਹਾਂ ਵਲੋਂ ਮੋਹਰ ਨਾ ਦਿਤੀ ਗਈ ਤਾਂ ਅਸ਼ਵਨੀ ਕਾਲੀਆ ਨੇ ਉਕਤ ਮਹਿਲਾ ਅਧਿਕਾਰੀ ਨੂੰ ਜਾਤੀਵਾਦੀ ਸ਼ਬਦ ਕਹੇ। ਅਸ਼ਵਨੀ ਕਾਲੀਆ ‘ਤੇ ਐਸ.ਸੀ/ਐਸ.ਟੀ ਐਕਟ ਲਗਾਇਆ ਗਿਆ ਹੈ।
