ਚੰਡੀਗੜ੍ਹ ’ਚ ਪਿਆ ਭਾਰੀ ਮੀਂਹ, ਸੜਕਾਂ ਉਤੇ ਭਰਿਆ ਪਾਣੀ

ਪੰਜਾਬ

ਚੰਡੀਗੜ੍ਹ, 19 ਅਗਸਤ, ਦੇਸ਼ ਕਲਿੱਕ ਬਿਓਰੋ :

ਚੰਡੀਗੜ੍ਹ ਵਿੱਚ ਅੱਜ ਪਏ ਭਾਰੀ ਮੀਂਹ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਦੁਪਹਿਰ ਤੋਂ ਬਾਅਦ ਆਏ ਮੀਂਹ ਕਾਰਨ ਸੜਕਾਂ ਉਤੇ ਪਾਣੀ ਭਰ ਗਿਆ। ਸੜਕਾਂ ਉਤੇ ਪਾਣੀ ਭਰ ਜਾਣ ਕਾਰਨ ਵਹੀਕਲਾਂ ਨੂੰ ਵੀ ਲੰਘਣਾ ਮੁਸ਼ਕਲ ਹੋ ਗਿਆ। ਦੋ ਪਹੀਆ ਵਾਹਨ ਪਾਣੀ ਵਿਚਕਾਰ ਰੁਕ ਗਏ ਜਿਸ ਕਰਕੇ ਲੋਕ ਪ੍ਰੇਸ਼ਾਨ ਹੁੰਦੇ ਰਹੇ। ਸੜਕਾਂ ਉਤੇ ਪਾਣੀ ਵਰਨ ਕਾਰਨ ਕਈ ਥਾਵਾਂ ਉਤੇ ਜਾਮ ਲਗ ਗਿਆ, ਜਿਸ ਨੂੰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਖੁੱਲ੍ਹਵਾਇਆ ਗਿਆ। ਚੰਡੀਗੜ੍ਹ ਦੇ ਕੁਝ ਸੈਕਟਰਾਂ ਵਿੱਚ ਭਾਵੇਂ ਸੁੱਕਾ ਰਿਹਾ। ਪੰਜਾਬ ਸਿਵਲ ਸਕੱਤਰੇਤ ਅਤੇ ਹਾਈਕੋਰਟ ਦੀ ਪਾਰਕਿੰਗ ਵਿੱਚ ਵੀ ਗੱਡੀਆਂ ਪਾਣੀ ਵਿੱਚ ਫਸ ਗਈਆਂ। ਮੀਂਹ ਦਾ ਪਾਣੀ ਪੀਜੀਆਈ ਦੀ ਕੰਟੀਨ ਅਤੇ ਨਹਿਰੂ ਹਸਪਤਾਲ ਵਿੱਚ ਦਾਖਲ ਹੋ ਗਿਆ, ਜਿਸ ਕਾਰਨ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।