ਨਵੀਂ ਦਿੱਲੀ, 21 ਅਗਸਤ, ਦੇਸ਼ ਕਲਿਕ ਬਿਊਰੋ :
ਛੇ ਸਕੂਲਾਂ ਨੂੰ ਅੱਜ ਫਿਰ ਬੰਬ ਦੀ ਧਮਕੀ ਮਿਲੀ ਹੈ। ਇਨ੍ਹਾਂ ਸਕੂਲਾਂ ਵਿੱਚ ਪ੍ਰਸਾਦ ਨਗਰ ਦਾ ਆਂਧਰਾ ਐਜੂਕੇਸ਼ਨ ਸੋਸਾਇਟੀ ਸੀਨੀਅਰ ਸੈਕੰਡਰੀ ਸਕੂਲ, ਦਵਾਰਕਾ ਸੈਕਟਰ 5 ਵਿੱਚ ਬੀਜੀਐਸ ਇੰਟਰਨੈਸ਼ਨਲ ਪਬਲਿਕ ਸਕੂਲ, ਚਾਵਲਾ ਵਿੱਚ ਰਾਓ ਮਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ, ਦਵਾਰਕਾ ਸੈਕਟਰ 1 ਵਿੱਚ ਮੈਕਸਫੋਰਟ ਸਕੂਲ ਅਤੇ ਦਵਾਰਕਾ ਸੈਕਟਰ 10 ਵਿੱਚ ਇੰਦਰਪ੍ਰਸਥ ਇੰਟਰਨੈਸ਼ਨਲ ਸਕੂਲ ਸ਼ਾਮਲ ਹਨ।
ਇਨ੍ਹਾਂ ਸਕੂਲਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਦਿੱਲੀ ਪੁਲਿਸ ਅਤੇ ਫਾਇਰ ਵਿਭਾਗ ਮੌਕੇ ‘ਤੇ ਮੌਜੂਦ ਹਨ। ਦੋ ਦਿਨ ਪਹਿਲਾਂ ਵੀ ਦਿੱਲੀ ਦੇ 3 ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਸਨ।
