ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਪੰਜਾਬ ਮਨੋਰੰਜਨ

ਚੰਡੀਗੜ੍ਹ, 21 ਅਗਸਤ, ਦੇਸ਼ ਕਲਿਕ ਬਿਊਰੋ :
ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਕਾਲਾਂ ਅਤੇ ਵਟਸਐਪ ਸੁਨੇਹਿਆਂ ਰਾਹੀਂ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਸੁਨੇਹਾ ਮਿਲਿਆ, ਜਿਸ ਵਿੱਚ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਗਾਇਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕ ਮਨਕੀਰਤ ਔਲਖ ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਹਨ।
ਗਾਇਕ ਮਨਕੀਰਤ ਔਲਖ ਨੂੰ ਜੋ ਸੁਨੇਹਾ ਮਿਲਿਆ ਹੈ ਉਹ ਪੰਜਾਬੀ ਵਿੱਚ ਹੈ। ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸੁਨੇਹੇ ਵਿੱਚ ਲਿਖਿਆ ਹੈ ਕਿ ਤਿਆਰ ਹੋ ਜਾ ਪੁੱਤਰ, ਤੇਰਾ ਸਮਾਂ ਆ ਗਿਆ ਹੈ, ਭਾਵੇਂ ਉਹ ਤੇਰੀ ਪਤਨੀ ਹੋਵੇ ਜਾਂ ਤੇਰਾ ਬੱਚਾ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਪੁੱਤਰ, ਤੇਰਾ ਨੰਬਰ ਲਾਉਣਾ ਹੈ। ਇਹ ਨਾ ਸੋਚ ਕਿ ਤੈਨੂੰ ਮਜ਼ਾਕ ਨਾਲ ਧਮਕੀ ਦਿੱਤੀ ਗਈ ਹੈ।ਨੰਬਰ ਲਾਉਣਾ ਹੈ ਤੇਰਾ, ਦੇਖ ਕਿ ਕਿਵੇਂ ਲੱਗਦਾ ਹੈ। ਦੇਖਦਾ ਚਲ ਪੁੱਤਰਾ, ਹੁਣ ਤੇਰੇ ਨਾਲ ਕੀ ਹੁੰਦਾ ਹੈ।
ਇਸ ਸਬੰਧ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।