ਬਦਲੀਆਂ ਸਬੰਧੀ ਆਰਡਰਾਂ ਨੂੰ ਲੈ ਕੇ ਅਧਿਆਪਕ ਭੰਬਲਭੂਸੇ ’ਚ

ਪੰਜਾਬ

ਚੰਡੀਗੜ੍ਹ, 22 ਅਗਸਤ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਜਾਰੀ ਹੋਣ ਨੂੰ ਲੈ ਕੇ ਭੰਬਲਭੂਸਾ ਪੈ ਗਿਆ ਹੈ। ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਆਨਲਾਈਨ ਆਰਡਰ ਜਾਰੀ ਹੋਣ ਦੀ ਚਰਚਾ ਹੈ, ਪ੍ਰੰਤੂ ਆਰਡਰ ਡਾਊਨਲੋਡ ਨਹੀਂ ਹੋ ਰਹੇ। ਅਧਿਆਪਕਾਂ ਦਾ ਕਹਿਣਾ ਹੈ ਕਿ ਸਭ ਦੀ ਆਈਡੀ ਉਤੇ ਡਾਊਨਲੋਡ ਆਰਡਰ ਆ ਰਿਹਾ ਹੈ, ਪ੍ਰੰਤੂ ਡਾਊਨਲੋਡ ਹੋ ਨਹੀਂ ਰਹੇ। ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਜਾਰੀ ਹੋਣ ਤੋਂ ਬਾਅਦ ਵੈਬਸਾਈਟ ਹੌਲੀ ਹੋ ਗਈ। ਅਧਿਆਪਕਾਂ ਨੂੰ ਆਪਣੀ ਬਦਲੀ ਚੈਕ ਕਰਨ ਵਾਸਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਦਲੀਆਂ ਸਬੰਧੀ ਆਨਲਾਈਨ Download Transfer Order ਤਾਂ ਦਿਖਾਈ ਦਿੱਤਾ, ਪ੍ਰੰਤੂ ਆਰਡਰ ਡਾਊਨਲੋਡ ਨਾ ਹੋਏ। ਵੈਬਸਾਈਟ ਹੌਲੀ ਕਾਰਨ ਅਧਿਆਪਕ ਆਰਡਰ ਡਾਊਨਲੋਡ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਅਧਿਆਪਕਾਂ ਤੋਂ ਆਨਲਾਈਨ ਅਪਲਾਈ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਵਿੱਚ ਜ਼ਿਲ੍ਹਾ ਪੱਧਰ ਦੀਆਂ ਬਦਲੀਆਂ ਵਿੱਚ ਸਟੇਸ਼ਨ ਚੁਆਇਸ ਕਰਵਾਈ ਸੀ। ਇਸ ਤੋਂ ਬਾਅਦ ਹੁਣ ਦੂਜੇ ਜ਼ਿਲ੍ਹਿਆਂ ਵਿੱਚ ਬਦਲੀ ਲਈ ਸਟੇਸ਼ਨ ਚੁਆਇਸ ਕਰਵਾਈ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।