ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ

24 ਅਗਸਤ ਨੂੰ 1969 ਵਿੱਚ ਵੀ.ਵੀ. ਗਿਰੀ ਭਾਰਤ ਦੇ ਚੌਥੇ ਰਾਸ਼ਟਰਪਤੀ ਬਣੇ
ਚੰਡੀਗੜ੍ਹ, 23 ਅਗਸਤ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ਦੇ ਇਤਿਹਾਸ ਵਿੱਚ 23 ਅਗਸਤ ਨੂੰ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਵੇਰਵੇ ਇਸ ਪ੍ਰਕਾਰ ਹਨ :-

  • 24 ਅਗਸਤ ਨੂੰ 1969 ਵਿੱਚ ਵੀ.ਵੀ. ਗਿਰੀ ਭਾਰਤ ਦੇ ਚੌਥੇ ਰਾਸ਼ਟਰਪਤੀ ਬਣੇ।
  • 24 ਅਗਸਤ ਦੇ ਦਿਨ 1971 ਵਿੱਚ ਭਾਰਤ ਨੇ ਓਵਲ ਵਿਖੇ ਇੱਕ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ।
  • ਅੱਜ ਦੇ ਦਿਨ 1999 ਵਿੱਚ ਪਾਕਿਸਤਾਨ ਨੇ ਕਾਰਗਿਲ ਸੰਘਰਸ਼ ਦੌਰਾਨ ਭਾਰਤ ਦੁਆਰਾ ਫੜੇ ਗਏ ਅੱਠ ਜੰਗੀ ਕੈਦੀਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
  • ਅੱਜ ਦੇ ਦਿਨ ਹੀ 2008 ਵਿੱਚ 29ਵੀਆਂ ਓਲੰਪਿਕ ਖੇਡਾਂ ਬੀਜਿੰਗ ਵਿੱਚ ਸਮਾਪਤ ਹੋਈਆਂ।
  • 24 ਅਗਸਤ 1908 ਨੂੰ ਭਾਰਤ ਦੇ ਮਸ਼ਹੂਰ ਆਜ਼ਾਦੀ ਘੁਲਾਟੀਏ ਰਾਜਗੁਰੂ ਦਾ ਜਨਮ ਹੋਇਆ ਜੋ ਜਿਸਦਾ ਭਾਰਤੀ ਆਜ਼ਾਦੀ ਦੇ ਉਦੇਸ਼ ਪ੍ਰਤੀ ਜੋਸ਼ ਅਤੇ ਵਚਨਬੱਧਤਾ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ।
  • ਭੂ-ਰਾਜਨੀਤੀ ਅਤੇ ਸਮੂਹਿਕ ਸੁਰੱਖਿਆ ਦੇ ਖੇਤਰ ਵਿੱਚ, 24 ਅਗਸਤ, 1949 ਨੂੰ, ਨਾਟੋ, ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦੀ ਸਥਾਪਨਾ ਹੋਈ।
  • 24 ਅਗਸਤ 1600 ਨੂੰ ਈਸਟ ਇੰਡੀਆ ਕੰਪਨੀ ਦਾ ਪਹਿਲਾ ਜਹਾਜ਼ ‘ਹੈਕਟਰ’ ਸੂਰਤ ਦੇ ਤੱਟ ‘ਤੇ ਪਹੁੰਚਿਆ।
  • 24 ਅਗਸਤ 1690 ਨੂੰ ਜੌਬ ਚਾਰਨੌਕ ਅੱਜ ਦੇ ਦਿਨ ਕਲਕੱਤਾ ਵਿੱਚ ਵਸਿਆ।
  • 24 ਅਗਸਤ ਵਾਲੇ ਦਿਨ ਹੀ 1974 ਵਿੱਚ ਫਖਰੂਦੀਨ ਅਲੀ ਅਹਿਮਦ ਭਾਰਤ ਦੇ ਪੰਜਵੇਂ ਰਾਸ਼ਟਰਪਤੀ ਬਣੇ।
  • 24 ਅਗਸਤ 2006 ਨੂੰ ਅੰਤਰਰਾਸ਼ਟਰੀ ਖਗੋਲ ਸੰਘ ਨੇ ਪਲੂਟੋ (ਯਮ) ਗ੍ਰਹਿ ਦਾ ਦਰਜਾ ਰੱਦ ਕਰ ਦਿੱਤਾ।
  • 24 ਅਗਸਤ 2011 ਨੂੰ ਚੀਨੀ ਵਿਗਿਆਨੀਆਂ ਨੇ ਬ੍ਰਹਮਪੁੱਤਰ ਅਤੇ ਸਿੰਧੂ ਨਦੀ ਦੇ ਮੂਲ ਦਾ ਪਤਾ ਲਗਾਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।