ਅਖਤਿਆਰੀ ਫੰਡ ਵਿੱਚੋਂ ਮਿਡ ਡੇਅ ਮੀਲ ਸ਼ੈੱਡ ਦਾ ਉਦਘਾਟਨ

ਸਿੱਖਿਆ \ ਤਕਨਾਲੋਜੀ

ਪਿੰਡ ਦੀਆਂ ਵਿਧਵਾਵਾਂ ਨੂੰ ਵੰਡੇ ਇੰਡਕਸ਼ਨ ਚੁੱਲ੍ਹੇ

ਬਠਿੰਡਾ, 24 ਅਗਸਤ : ਦੇਸ਼ ਕਲਿੱਕ ਬਿਓਰੋ

ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਆਪਣੇ ਅਖਤਿਆਰੀ ਫੰਡ ਵਿੱਚੋਂ ਸਕੂਲ ਅੰਦਰ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਉਸਾਰੇ ਕਿਚਨ ਸ਼ੈੱਡ ਦਾ ਉਦਘਾਟਨ ਕੀਤਾ।

ਇਸ ਮੌਕੇ ਚੈਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਯਤਨਸ਼ੀਲ ਤੇ ਵਚਨਵੱਧ ਹੈ, ਜਿਨ੍ਹਾਂ ਉੱਪਰ ਸਰਕਾਰ ਲਗਾਤਾਰ ਦਿਨ ਰਾਤ ਕੰਮ ਕਰ ਰਹੀ ਹੈ। 

ਇਸ ਮੌਕੇ ਚੈਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਨਸ਼ਿਆਂ ਦੀ ਰੋਕਥਾਮ ਵਿੱਚ ਸਰਕਾਰ ਦੀ ਸਫ਼ਲਤਾ ਬਾਰੇ ਲੋਕਾਂ ਨੂੰ ਦੱਸਿਆ ਗਿਆ। ਉਹਨਾਂ ਸੂਬਾ ਸਰਕਾਰ ਦੁਆਰਾ ਲਿਆਂਦੀ ਜਾ ਰਹੀ ਕੈਸ਼ ਲੈਸ ਦਸ ਲੱਖ ਸਿਹਤ ਯੋਜਨਾ ਬੀਮਾ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਸਕੂਲ ਦੇ ਪ੍ਰਬੰਧਾਂ ਅਤੇ ਬੱਚਿਆਂ ਦੀਆਂ ਪ੍ਰਾਪਤੀਆਂ ਉੱਪਰ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਨੇ ਪਿੰਡ ਦੀਆਂ ਵਿਧਵਾਵਾਂ ਨੂੰ ਇੰਡਕਸ਼ਨ ਚੁੱਲਿਆਂ ਦੀ ਵੰਡ ਵੀ ਕੀਤੀ।  

ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਰਣਜੀਤ ਕੌਰ, ਸਰਪੰਚ ਚਮਕੌਰ ਸਿੰਘ, ਸਮਾਜ ਸੇਵੀ ਮਨੀਸ਼ ਬਾਂਸਲ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਬਾਹੀਆ, ਰੀਸ਼ੂ‌ ਬਾਂਸਲ, ਬਲਦੀਪ ਸਿੰਘ, ਕੁਲਦੀਪ ਸਿੰਘ, ਹੈਪੀ ਸੰਧੂ, ਕਾਲਾ ਸਿੰਘ, ਬਲਦੇਵ ਸਿੰਘ ਪੰਚ, ਸੁਖਚੈਨ ਸਿੰਘ ਪੰਚ, ਬੰਤ ਸਿੰਘ ਪੰਚ ਅਤੇ ਜਸਕਰਨ ਸਿੰਘ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।