ਪੰਜਾਬ ਵਿੱਚ ਮੀਂਹ ਦਾ ਕਹਿਰ ਜਾਰੀ, ਛੱਤ ਡਿੱਗਣ ਕਾਰਨ ਪਰਿਵਾਰ ਜ਼ਖ਼ਮੀ, 6 ਮਜ਼ਦੂਰਾਂ ਦੇ ਘਰ ਢਹੇ

ਪੰਜਾਬ

ਚੰਡੀਗੜ੍ਹ, 26 ਅਗਸਤ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਮੀਂਹ ਦਾ ਕਹਿਰ ਜਾਰੀ ਹੈ। ਮੀਂਹ ਕਾਰਨ ਅਜਨਾਲਾ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਕੁਝ ਦੂਰੀ ‘ਤੇ ਸਥਿਤ ਪਿੰਡ ਤੋਲਾਵਾਲ ਵਿੱਚ ਮੀਂਹ ਨੇ ਛੇ ਮਜ਼ਦੂਰਾਂ ਦੇ ਘਰ ਉਜਾੜ ਦਿੱਤੇ। ਇਸ ਤੋਂ ਇਲਾਵਾ ਪਠਾਨਕੋਟ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ।
ਮੰਗਲਵਾਰ ਸਵੇਰੇ ਮੀਂਹ ਨੇ ਤੋਲਾਵਾਲ ਦੇ ਵਸਨੀਕ ਹਰਦੀਪ ਸਿੰਘ, ਕਰਮਜੀਤ ਸਿੰਘ, ਨਿੱਕਾ ਸਿੰਘ, ਸਤਿਗੁਰੂ ਸਿੰਘ, ਧੀਰਾ ਸਿੰਘ ਅਤੇ ਬਿੰਦਰ ਸਿੰਘ ਦੇ ਪਰਿਵਾਰਾਂ ‘ਤੇ ਤਬਾਹੀ ਮਚਾ ਦਿੱਤੀ। ਇਨ੍ਹਾਂ ਸਾਰੇ ਮਜ਼ਦੂਰਾਂ ਦੇ ਘਰ ਇਕੱਠੇ ਬਣੇ ਹੋਏ ਸਨ ਅਤੇ ਘਰਾਂ ਦੇ ਪਿੱਛੇ ਖੇਤ ਹਨ। ਲਗਾਤਾਰ ਮੀਂਹ ਕਾਰਨ ਖੇਤ ਪਾਣੀ ਨਾਲ ਭਰ ਗਏ ਅਤੇ ਪਾਣੀ ਘਰਾਂ ਦੀਆਂ ਨੀਂਹਾਂ ਵਿੱਚ ਚਲਾ ਗਿਆ। ਰਾਤ ਨੂੰ ਉਨ੍ਹਾਂ ਨੂੰ ਕੁਝ ਖ਼ਤਰਾ ਮਹਿਸੂਸ ਹੋਇਆ, ਜਿਸ ਕਾਰਨ ਸਾਰੇ ਪਰਿਵਾਰ ਸੁਚੇਤ ਹੋ ਗਏ।
ਸਵੇਰੇ ਕੰਧਾਂ ਵਿੱਚ ਤਰੇੜਾਂ ਦੀਆਂ ਆਵਾਜ਼ਾਂ ਸੁਣ ਕੇ ਤੁਰੰਤ ਸਾਰੇ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਘਰਾਂ ‘ਚੋਂ ਨਿਕਲ ਗਏ। ਜਿਵੇਂ ਹੀ ਉਹ ਘਰਾਂ ਤੋਂ ਬਾਹਰ ਨਿਕਲੇ, ਇਨ੍ਹਾਂ ਮਜ਼ਦੂਰਾਂ ਦੇ ਘਰ ਢਹਿ ਗਏ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।