ਐੱਸ.ਏ.ਐੱਸ ਨਗਰ 26 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਲ 2025 ਦੀ ਬਾਰ੍ਹਵੀਂ ਪ੍ਰੀਖਿਆ ਵਿੱਚ 83% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ Government of India Ministry of Education Department of Higher Education, New Delhi ਵੱਲੋਂ ਦਿੱਤੇ ਜਾਣ ਵਾਲੇ ਵਜੀਫੇ ਲਈ National Scholarship Portal ਤੇ (www.scholarship.gov.in) Online Apply ਕਰ ਸਕਦੇ ਹਨ।
ਇਹ ਸਕੀਮ(Central Sector Scheme of Scholarship for College and University Students) ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜਦੇ ਵਿਦਿਆਰਥੀਆਂ ਲਈ ਹੈ ਜੋ ਕਿ Government of India Ministry of Education Department of Higher Education, New Delhi ਵੱਲੋਂ ਲਾਗੂ ਹੈ ਅਤੇ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਭਰੇ ਜਾਣ ਵਾਲੇ ਬੈਂਕ ਖਾਤੇ ਦਾ Link ਆਧਾਰ ਕਾਰਡ ਨੰਬਰ ਨਾਲ ਹੋਣਾ ਲਾਜ਼ਮੀ ਹੈ। ਪ੍ਰੀਖਿਆਰਥੀ ਆਪਣੀਆਂ Online Application ਨੂੰ ਆਪਣੇ ਸਬੰਧਤ ਕਾਲਜ/ਯੂਨੀਵਰਸਿਟੀ ਤੋਂ ਸਮੇਂ ਸਿਰ ਵੈਰੀਫਾਈ ਕਰਵਾਉਣ।