ਲਾਸ ਐਂਜਲਿਸ, 29 ਅਗਸਤ, ਦੇਸ਼ ਕਲਿੱਕ ਬਿਓਰੋ :
ਅਮਰੀਕਾ ਤੋਂ ਇਕ ਦੁੱਖਦਾਈ ਵੀਡੀਓ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਲਾਂਸ ਐਂਜਲਿਸ ਵਿੱਚ ਪੁਲਿਸ ਮੁਲਾਜ਼ਮ ਨੇ ਸਿੱਖ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਜਿਸਦੀ ਵੀਡੀਓ ਸਾਹਮਣੇ ਆ ਗਈ ਹੈ। ਇਹ ਘਟਨਾ 13 ਜੁਲਾਈ ਦੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਸਾਹਮਣੇ ਹੁਣ ਆਈ ਹੈ। ਪੁਲਿਸ ਨੇ ਲਾਸ ਐਂਜਲਿਸ ਸ਼ਹਿਰ ਦੇ ਕ੍ਰਿਪਟੋ ਕਾਮ ਏਰੀਨਾ ਦੇ ਕੋਲ ਇਕ 35 ਸਾਲਾ ਸਿੱਖ ਨੌਜਵਾਨ ਨੂੰ ਗੋਲੀ ਮਾਰਨ ਅਤੇ ਉਸਦੇ ਬਾਅਦ ਦੀ ਪੂਰੀ ਘਟਨਾ ਰਿਕਾਰਡ ਕੀਤੀ ਹੈ।
ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਪੁਲਿਸ ਵਿਭਾਗ ਨੇ ਇਸ ਘਟਨਾ ਨੂੰ ਲੈ ਕੇ ਕਿਹਾ ਕਿ ਇਹ ਘਟਨਾ 13 ਜੁਲਾਈ ਸਵੇਰ ਦੀ ਹੈ। 911 ਉਤੇ ਕਾਲ ਕਰਕੇ ਕਈ ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਫਿਗੇਰੋਆ ਸਟ੍ਰੀਟ ਅਤੇ ਓਲੰਪਿਕ ਬੁਲੇਵਾਰਡ ਦੇ ਚੌਰਾਹੇ ਉਤੇ ਰਾਹਗੀਰਾਂ ਉਤੇ ਇਕ ਵੱਡਾ ਬਲੇਡ ਲਹਿਰਾ ਰਿਹਾ ਹੈ। ਪੁਲਿਸ ਨੇ ਘਟਨਾ ਦੇ ਬਾਅਦ ਵਿਅਕਤੀ ਦੀ ਪਹਿਚਾਣ 35 ਸਾਲਾ ਗੁਰਪ੍ਰੀਤ ਸਿੰਘ ਵਜੋਂ ਕੀਤੀ ਹੈ।
ਪੁਲਿਸ ਨੇ ਆਪਣੇ ਯੂਟਿਊਬ ਚੈਨਲ ਉਤੇ ਜੋ ਵੀਡੀਓ ਜਾਰੀ ਕੀਤੀ ਹੈ ਉਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਸੜਕ ਵਿਚਕਾਰ ਸਿੱਖ ਮਾਰਸ਼ਲ ਆਰਟ, ਗਤਕਾ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਹੱਥ ਵਿੱਚ ਇਕ ਤਲਵਾਰ ਵਰਗੀ ਚੀਜ ਸੀ। ਪੁਲਿਸ ਮੁਤਾਬਕ, ਗੁਰਪ੍ਰੀਤ ਸਿੰਘ ਨੇ ਆਪਣੀ ਕਾਰ ਵਿਚ ਸੜਕ ਉਤੇ ਖੜ੍ਹੀ ਕੀਤੀ ਸੀ ਅਤੇ ਹਮਲਾਵਰ ਤਰੀਕੇ ਨਾਲ ਤਲਵਾਰ ਨੂੰ ਲਹਿਰਾ ਰਿਹਾ ਸੀ। ਇਕ ਵਾਰ ਤਾਂ ਅਜਿਹਾ ਲੱਗਿਆ ਜਿਵੇਂ ਉਸਨੇ ਆਪਣੇ ਹਥਿਆਰ ਨਾਲ ਆਪਣੀ ਜੀਭ ਵੀ ਕੱਟ ਲਈ ਹੋਵੇ। ਪੁਲਿਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਵਾਰ-ਵਾਰ ਚਾਕੂ ਹੇਠਾਂ ਸੁੱਟਣ ਲਈ ਕਿਹਾ, ਪ੍ਰੰਤੂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਕੁਝ ਦੇਰ ਲਈ ਆਪਣੀ ਗੱਡੀ ਵੱਲ ਗਿਆ, ਪਾਣੀ ਦੀ ਇਕ ਬੋਤਲ ਲਈ ਅਤੇ ਪੁਲਿਸ ਉਤੇ ਸੁੱਟ ਦਿੱਤੀ। ਇਸ ਤੋਂ ਬਾਅਦ ਉਹ ਖਿੜਕੀ ਨਾਲ ਚਾਕੂ ਕੱਢ ਕੇ ਭੱਜ ਗਿਆ। ਪੁਲਿਸ ਨੇ ਕੁਝ ਦੇਰ ਉਸਦਾ ਪਿੱਛਾ ਕੀਤਾ। ਇਸ ਦੌਰਾਨ ਵਿਅਕਤੀ ਨੇ ਕਥਿਤ ਤੌਰ ਉਤੇ ਗਲਤ ਤਰੀਕੇ ਨਾਲ ਗੱਡੀ ਚਲਾਈ ਅਤੇ ਪੁਲਿਸ ਵਾਹਨ ਨਾਲ ਟਕਰਾ ਗਈ। ਅਖਿਰ ਉਹ ਰੁਕਿਆ ਅਤੇ ਉਸਨੇ ਹਥਿਆਰ ਲੈ ਕੇ ਪੁਲਿਸ ਉਤੇ ਹਮਲਾ ਕੀਤਾ। ਅਧਿਕਾਰੀਆਂ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜ਼ਖਮੀ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।