Breaking : ਭਿਆਨਕ ਸੜਕ ਹਾਦਸੇ ‘ਚ 5 ਕਾਰੋਬਾਰੀਆਂ ਦੀ ਮੌਤ

ਰਾਸ਼ਟਰੀ

ਪਟਨਾ, 4 ਸਤੰਬਰ, ਦੇਸ਼ ਕਲਿਕ ਬਿਊਰੋ :
ਬੀਤੀ ਰਾਤ ਇੱਕ ਸੜਕ ਹਾਦਸੇ ਵਿੱਚ 5 ਕਾਰੋਬਾਰੀਆਂ ਦੀ ਮੌਤ ਹੋ ਗਈ ਹੈ। ਬੁੱਧਵਾਰ ਰਾਤ 1 ਵਜੇ, ਕਾਰੋਬਾਰੀਆਂ ਦੀ ਕਾਰ ਪਿੱਛੇ ਤੋਂ ਟਰੱਕ ਵਿੱਚ ਜਾ ਵੱਜੀ। ਟਰੱਕ ਡਰਾਈਵਰ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਾ। ਉਹ ਕਾਰ ਨੂੰ 25 ਮੀਟਰ ਤੱਕ ਘਸੀਟਦਾ ਰਿਹਾ। ਇਹ ਹਾਦਸਾ ਬਿਹਾਰ ਦੇ ਪਟਨਾ ਵਿਖੇ ਪਰਸਾ ਬਾਜ਼ਾਰ ਥਾਣੇ ਦੇ ਮਹੋਲੀ ਫਲਾਈਓਵਰ ਦੇ ਹੇਠਾਂ ਵਾਪਰਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਟਰੱਕ ਵਿੱਚ ਜਾ ਵੱਜੀ।ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਗੈਸ ਕਟਰ ਨਾਲ ਕਾਰ ਨੂੰ ਕੱਟ ਕੇ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਮ੍ਰਿਤਕਾਂ ਵਿੱਚ ਗੋਪਾਲਪੁਰ ਦੇ 50 ਸਾਲਾ ਰਾਜੇਸ਼ ਕੁਮਾਰ, ਸਿਪਾਰਾ ਦੇ 38 ਸਾਲਾ ਸੰਜੇ ਕੁਮਾਰ, ਸਿਪਾਰਾ ਦੇ 38 ਸਾਲਾ ਕਮਲ ਕਿਸ਼ੋਰ, 35 ਸਾਲਾ ਪ੍ਰਕਾਸ਼ ਚੌਰਸੀਆ ਅਤੇ ਮੁਜ਼ੱਫਰਪੁਰ ਦੇ 30 ਸਾਲਾ ਸੁਨੀਲ ਕੁਮਾਰ ਸ਼ਾਮਲ ਹਨ।
ਸਾਰੇ ਲੋਕ ਫਤੂਹਾ ਤੋਂ ਪਰਸਾ ਬਾਜ਼ਾਰ ਹੁੰਦੇ ਹੋਏ ਪਟਨਾ ਆ ਰਹੇ ਸਨ। ਇਸ ਦੌਰਾਨ, ਕਾਰ ਫਲਾਈਓਵਰ ਦੇ ਹੇਠਾਂ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।