ਜਿੰਨਾਂ ਦੇ ਮਾਤਾ-ਪਿਤਾ ਜਾਂ ਸੱਸ ਸਹੁਰਾ ਨਹੀਂ ਉਨ੍ਹਾਂ ਨੂੰ ਨਹੀਂ ਮਿਲੇਗੀ ਛੁੱਟੀ
ਸੂਬਾ ਸਰਕਾਰ ਵੱਲੋਂ ਮਹੀਨੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਦੋ ਦਿਨਾਂ ਦੀ ਸਪੈਸ਼ਲ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ। ਮੁਲਾਜ਼ਮ ਨੂੰ ਛੁੱਟੀ ਲੈਣ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ।
ਨਵੀਂ ਦਿੱਲੀ, 5 ਸਤੰਬਰ, ਦੇਸ਼ ਕਲਿੱਕ ਬਿਓਰੋ :
ਸੂਬਾ ਸਰਕਾਰ ਵੱਲੋਂ ਨਵੰਬਰ ਮਹੀਨੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਦੋ ਦਿਨਾਂ ਦੀ ਸਪੈਸ਼ਲ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ। ਮੁਲਾਜ਼ਮ ਨੂੰ ਛੁੱਟੀ ਲੈਣ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ। ਆਸਾਮ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਸਪੈਸ਼ਲ ਕੇਜੂਅਲ ਲੀਵ ਦੇਣ ਦਾ ਐਲਾਨ ਕੀਤਾ ਤਾਂ ਕਿ ਉਹ ਆਪਣੇ ਮਾਤਾ-ਪਿਤਾ ਜਾਂ ਸੱਸ ਸਹੁਰੇ ਨਾਲ ਸਮਾਂ ਬਤੀਤ ਕਰ ਸਕਣਗੇ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ‘ਮਾਤਾ-ਪਿਤਾ ਵੰਦਨਾ’ ਯੋਜਨਾ ਦੇ ਤਹਿਤ 14 ਅਤੇ 15 ਨਵੰਬਰ 2025 ਨੂੰ ਦਿੱਤੀ ਜਾਵੇਗੀ। ਇਸ ਲਈ ਕਰਮਚਾਰੀ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਇਹ ਵੀ ਹੈ ਕਿ ਕਰਮਚਾਰੀ ਆਪਣੇ ਮੰਨੋਰੰਜਨ ਲਈ ਇਹ ਛੁੱਟੀ ਨਹੀਂ ਲੈ ਸਕਣਗੇ, ਜਿੰਨਾਂ ਕਰਮਚਾਰੀਆਂ ਦੇ ਮਾਤਾ-ਪਿਤਾ ਜਾਂ ਸੱਸ ਸਹੁਰਾ ਨਹੀਂ ਹਨ, ਉਨ੍ਹਾਂ ਨੂੰ ਇਹ ਛੁੱਟੀ ਨਹੀਂ ਮਿਲੇਗੀ।