ਚੰਡੀਗੜ੍ਹ, 7 ਸਤੰਬਰ, ਦੇਸ਼ ਕਲਿੱਕ ਬਿਓਰੋ :
ਇਸ ਸਾਲ ਦਾ ਆਖਰੀ ਚੰਦ ਗ੍ਰਹਿਣ (Chandra Grahan) ਅੱਜ ਭਾਰਤ ਵਿੱਚ ਦਿਖਾਈ ਦੇਵੇਗਾ। ਅੱਜ ਲੱਗਣ ਵਾਲਾ ਚੰਦ ਗ੍ਰਹਿਣ ਕਰੀਬ 3 ਘੰਟੇ 28 ਮਿੰਟ 2 ਸੈਕਿੰਗ ਰਹੇਗਾ। ਅੱਜ ਸ਼ਾਮ ਨੂੰ 9.58 ਵਜੇ ਚੰਦ ਗ੍ਰਹਿਣ ਸ਼ੁਰੂ ਹੋਵੇਗਾ ਅਤੇ 8 ਸਤੰਬਰ 2025 ਦੇ ਸਵੇਰੇ 1.26 ਵਜੇ ਤੱਕ ਰਹੇਗਾ। ਅੱਜ ਨਵੀਂ ਦਿੱਲੀ, ਮੁੰਬਈ, ਅਹਿਮਦਾਬਾਦ, ਜੈਪੁਰ, ਕੋਲਕਾਤਾ, ਚੇਨਈ, ਬੇਂਗਲੁਰੂ ਹੈਦਰਾਬਾਦ, ਲਖਨਊ ਤੇ ਕੁਝ ਹੋਰ ਸ਼ਹਿਰ ਹਨ ਜਿੱਥੇ ਚੰਦ ਗ੍ਰਹਿਣ ਪੂਰਾ ਦਿਖਾਈ ਦੇਵੇਗਾ।
ਚੰਦ ਗ੍ਰਹਿਣ ਕਿਉਂ ਲੱਗਦਾ?
ਚੰਦ ਗ੍ਰਹਿਣ (Chandra Grahan) ਉਸ ਸਮੇਂ ਲੱਗਦਾ ਹੈ ਜਦੋਂ ਸੂਰਜ ਅਤੇ ਧਰਤੀ ਦੇ ਵਿਚਕਾਰ ਇੱਕ ਹੀ ਸੇਧ ਵਿੱਚ ਚੰਦ ਆ ਜਾਵੇ। ਇਸ ਸਮੇਂ ਧਰਤੀ ਦਾ ਪਰਛਾਵਾਂ ਚੰਦ ਤੇ ਪੈਂਦਾ ਹੈ ਜਿਸ ਨਾਲ ਚੰਦ ਦੀ ਰੋਸ਼ਨੀ ਘੱਟ ਜਾਂਦੀ ਹੈ। ਇਹ ਗ੍ਰਹਿ ਹਮੇਸ਼ਾ ਪੂਰਨਮਾਸ਼ੀ ਨੂੰ ਹੀ ਲਗਦਾ ਹੈ ਪਰ ਹਰ ਪੂਰਨਮਾਸ਼ੀ ਨੂੰ ਨਹੀਂ ਲਗਦਾ। ਇਹ ਗ੍ਰਹਿਣ ਦੋ ਪ੍ਰਕਾਰ ਦਾ ਹੁੰਦਾ ਹੈ ਪੂਰਨ ਚੰਦ ਗ੍ਰਹਿਣ ਅਤੇ ਅੰਸ਼ਕ ਚੰਦ ਗ੍ਰਹਿਣ ਇਹ ਅਸਮਾਨੀ ਘਟਨਾ ਹੈ। ਧਰਤੀ, ਸੂਰਜ ਦੀਆਂ ਕਿਰਨਾਂ ਸਿੱਧੇ ਰੂਪ ਵਿੱਚ ਚੰਨ ‘ਤੇ ਨਹੀਂ ਪੈਣ ਦਿੰਦੀ ਅਤੇ ਸੂਰਜ, ਧਰਤੀ ਅਤੇ ਚੰਨ ਸਿੱਧੀ ਕਤਾਰ ਵਿੱਚ ਆ ਜਾਂਦੇ ਹਨ; ਭਾਵ ਜਦੋਂ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਨੇ ਰੋਕ ਲਿਆ ਅਤੇ ਚੰਨ ‘ਤੇ ਪਹੁੰਚਣ ਨਹੀਂ ਦਿੱਤਾ, ਕੇਵਲ ਉਹੀ ਪ੍ਰਕਾਸ਼ ਚੰਨ ‘ਤੇ ਪਹੁੰਚਦਾ ਹੈ ਜੋ ਧਰਤੀ ਦੀ ਸਤਿਹ ਤੋਂ ਪਰਿਵਰਤਿਤ ਹੋ ਕੇ, ਧਰਤੀ ਦੇ ਵਾਯੂਮੰਡਲ ਵਿੱਚੋਂ ਅਪਵਰਤਿਤ ਹੋ ਕੇ ਚੰਨ ਤੱਕ ਪਹੁੰਚਦਾ ਹੈ। ਇਹੀ ਅਮਲ ਚੰਨ ਨੂੰ ਲਾਲ ਰੰਗ ਬਖ਼ਸ਼ਦਾ ਹੈ।