ਨਵੀਂ ਦਿੱਲੀ, 9 ਸਤੰਬਰ, ਦੇਸ਼ ਕਲਿੱਕ ਬਿਓਰੋ :
ਸੋਨੇ ਦੇ ਭਾਅ ਨੇ ਅੱਜ ਨਵਾਂ ਇਤਿਹਾਸ ਰਚਿਆ ਹੈ। ਦਿਵਾਲੀ ਤੋਂ ਪਹਿਲਾਂ ਸੋਨਾ ਸੁਰੱਖਿਆ ਵਿੱਚ ਆ ਰਿਹਾ ਹੈ। ਅੱਜ ਮੰਗਲਵਾਰ ਨੂੰ ਸੋਨੇ ਦੇ ਪਾਅ ਵਿੱਚ ਵੱਡਾ ਉਛਾਲ ਆਇਆ ਹੈ। ਸੋਨਾ 1.10 ਲੱਖ ਰੁਪਏ ਪ੍ਰਤੀ ਗ੍ਰਾਮ ਉਤੇ ਪਹੁੰਚ ਗਿਆ। ਅੱਜ ਮਲਟੀ ਕਮੋਡਿਟੀ ਐਕਸਚੇਂਜ (MCX) ਉਤੇ ਦਸੰਬਰ ਨੂੰ ਡਿਲੀਵਰੀ ਕੀਤੇ ਜਾਣ ਵਾਲਾ ਸੋਨਾ 458 ਰੁਪਏ ਭਾਵ 0.41 ਫੀਸਦੀ ਵਧਕੇ 1,10,047 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉਤੇ ਪਹੁੰਚ ਗਿਆ। ਅਕਤੂਬਰ ਵਿੱਚ ਡਿਲੀਵਰ ਹੋਣ ਵਾਲਾ ਸੋਨਾ 482 ਰੁਪਏ ਜਾਂ 0.44 ਫੀਸਦੀ ਦੀ ਤੇਜੀ ਨਾਲ 1,09,000 ਰੁਪਏ ਉਤੇ ਪਹੁੰਚ ਗਿਆ।
ਚਾਂਦੀ ਦਾ ਭਾਅ ਵਿੱਚ ਵੀ ਵਾਧਾ ਹੋਇਆ ਹੈ। ਦਸੰਬਰ ਵਿਚ ਡਿਲੀਵਰੀ ਹੋਣ ਵਾਲੀ ਚਾਂਦੀ 419 ਰੁਪਏ ਭਾਵ 0.34 ਫੀਸਦੀ ਵਧ ਕੇ 126000.00 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਈ। ਬੀਤੇ ਹਫਤੇ ਚਾਂਦੀ ਭਾਅ 1,26,300 ਰੁਪਏ ਪ੍ਰਤੀ ਕਿਲੋ ਦੇ ਰਿਕਾਰਡ ਉਤੇ ਪਹੁੰਚ ਗਿਆ ਸੀ।