ਚੰਡੀਗੜ੍ਹ ਦੇ ਪਾਸ਼ ਇਲਾਕੇ ‘ਚ ਝਾੜੀਆਂ ‘ਚੋਂ ਮਿਲੀ ਮਾਸੂਮ ਬੱਚੀ ਦੀ ਲਾਸ਼

ਪੰਜਾਬ

ਚੰਡੀਗੜ੍ਹ, 10 ਸਤੰਬਰ, ਦੇਸ਼ ਕਲਿਕ ਬਿਊਰੋ :
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇੱਕ ਮਾਂ ਦੀ ਮਮਤਾ ਸ਼ਰਮਸਾਰ ਹੋਈ ਹੈ। ਸ਼ਹਿਰ ਦੇ ਸੈਕਟਰ 9 ਦੇ ਪਾਸ਼ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਗ੍ਰੀਨ ਬੈਲਟ ਇਲਾਕੇ ਵਿੱਚ ਝਾੜੀਆਂ ਵਿੱਚੋਂ ਦੋ ਦਿਨਾਂ ਦੀ ਮਾਸੂਮ ਬੱਚੀ ਦੀ ਲਾਸ਼ ਮਿਲੀ। ਬੱਚੀ ਦੇ ਨੱਕ ‘ਤੇ ਜ਼ਖ਼ਮ ਦਾ ਨਿਸ਼ਾਨ ਸੀ, ਜਿਵੇਂ ਕਿਸੇ ਕੁੱਤੇ ਜਾਂ ਚੂਹੇ ਨੇ ਨੋਚਿਆ ਹੋਵੇ। ਬੱਚੀ ਦੇ ਨਵੇਂ ਕੱਪੜੇ ਪਾਏ ਹੋਏ ਸਨ।
ਬੱਚੀ ਦੀ ਲਾਸ਼ ਮਿਲਣ ‘ਤੇ ਸੈਕਟਰ-3 ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਬੱਚੀ ਦੀ ਪਛਾਣ ਲਈ ਪੁਲਿਸ ਨੇ ਹਸਪਤਾਲਾਂ ਦੇ ਰਿਕਾਰਡ ਦੀ ਖੋਜ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗਰਭਵਤੀ ਔਰਤਾਂ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਾਲ ਹੀ ਵਿੱਚ ਬੱਚੀ ਨੂੰ ਕਿਸਨੇ ਜਨਮ ਦਿੱਤਾ ਹੈ। ਐਸਐਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।