ਮੋਰਿੰਡਾ, 10 ਸਤੰਬਰ (ਭਟੋਆ)
ਕੇਰਲਾ ਆਯੁਰਵੇਦਾ ਮੋਰਿੰਡਾ ਵੱਲੋਂ ਡੀਐਸਪੀ ਮੋਰਿੰਡਾ ਜਤਿੰਦਰਪਾਲ ਸਿੰਘ ਮੱਲੀ ਦੀ ਮੌਜੂਦਗੀ ਵਿੱਚ ਹੜ੍ਹ ਪੀੜਤਾਂ ਲਈ ਦਵਾਈਆਂ ਭੇਜੀਆਂ ਗਈਆਂ।
ਇਸ ਮੌਕੇ ‘ਤੇ ਡੀਐਸਪੀ ਮੋਰਿੰਡਾ ਜਤਿੰਦਰਪਾਲ ਸਿੰਘ ਮੱਲੀ ਨੇ ਕੇਰਲਾ ਆਯੁਰਵੇਦ ਮੋਰਿੰਡਾ ਦੇ ਇਸ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਹੈ। ਹਜ਼ਾਰਾਂ ਲੋਕ ਬੇਘਰੇ ਹੋ ਗਏ ਹਨ, ਫਸਲਾਂ ਅਤੇ ਪਸ਼ੂ ਧਨ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਹੜ੍ਹ ਪੀੜਤਾਂ ਨੂੰ ਸਰਕਾਰ ਵੱਲੋਂ ਵੱਖ ਵੱਖ ਥਾਵਾਂ ‘ਤੇ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ। ਇਸ ਮੌਕੇ ਹੜ੍ਹ ਪੀੜਤਾਂ ਨੂੰ ਸਭ ਤੋਂ ਵੱਡੀ ਲੋੜ ਰਾਸ਼ਨ ਅਤੇ ਦਵਾਈਆਂ ਦੀ ਹੈ। ਉਹਨਾਂ ਕੇਰਲਾ ਆਯੁਰਵੇਦਾ ਮੋਰਿੰਡਾ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ
ਇਹ ਇੱਕ ਵੱਡਾ ਵਾਲਾ ਉਪਰਾਲਾ ਹੈ। ਉਨ੍ਹਾਂ ਹੋਰ ਵੀ ਸੰਸਥਾਵਾਂ ਨੂੰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ, ਵਿਸ਼ੇਸ਼ ਕਰਕੇ ਦਵਾਈਆਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਉਨਾ ਕਿਹਾ ਕਿ ਹੜ੍ਹ ਪੀੜਤਾਂ ਨੂੰ ਇਸ ਵੇਲੇ ਸਾਡੇ ਸਹਿਯੋਗ ਦੀ ਕਾਫੀ ਜਰੂਰਤ ਹੈ।ਇਸ ਲਈ ਸਾਨੂੰ ਸਭ ਨੂੰ ਮਿਲ-ਜੁਲ ਕੇ ਹੜ ਪੀੜਤਾਂ ਲਈ ਯੋਗਦਾਨ ਜਰੂਰ ਦੇਣਾ ਚਾਹੀਦਾ ਹੈ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਊਸ਼ਾ, ਮਨਜੀਤ ਕੌਰ, ਡਾਕਟਰ ਕੇ ਐਸ ਅਰੋੜਾ, ਜਸਬੀਰ ਸਿੰਘ ਕੰਗ ਰੀਡਰ ਐਸਡੀਐਮ ਮੋਰਿੰਡਾ, ਜਸਪ੍ਰੀਤ ਸਿੰਘ ਕਲਸੀ ਸਹਾਇਕ, ਸਿਮਰਨ, ਰਮਨ ਆਦਿ ਵੀ ਮੌਜੂਦ ਸਨ।