ਸ਼ਰਾਬ ਦੇ ਲਾਲਚ ‘ਚ ਛੱਪੜ ਪਾਰ ਕਰਨ ਲਈ ਬਜ਼ੁਰਗ ਨੇ ਮਾਰੀ ਛਾਲ, ਡੁੱਬਿਆ

ਪੰਜਾਬ


ਬਟਾਲਾ, 11 ਸਤੰਬਰ, ਦੇਸ਼ ਕਲਿਕ ਬਿਊਰੋ :

ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਮੋਹਲੋਵਾਲੀ ਵਿੱਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ 62 ਸਾਲਾ ਗੁਰਮੇਲ ਸਿੰਘ ਪੁੱਤਰ ਦੌਲਤ ਰਾਮ ਦੀ ਪਿੰਡ ਦੇ ਛੱਪੜ ਵਿੱਚ ਡੁੱਬਣ ਨਾਲ ਮੌਤ ਹੋ ਗਈ।
ਮੌਕੇ ‘ਤੇ ਪਹੁੰਚੀ ਐਨਡੀਆਰਐਫ ਟੀਮ ਨੇ ਲਗਾਤਾਰ ਚਾਰ ਘੰਟੇ ਦੀ ਕਾਰਵਾਈ ਤੋਂ ਬਾਅਦ ਬਜ਼ੁਰਗ ਦੀ ਲਾਸ਼ ਛੱਪੜ ਵਿੱਚੋਂ ਬਾਹਰ ਕੱਢੀ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰਿਕ ਮੈਂਬਰਾਂ ਅਨੁਸਾਰ, ਕੁਝ ਲੋਕਾਂ ਨੇ ਸ਼ਾਮ 8 ਵਜੇ ਦੇ ਕਰੀਬ ਗੁਰਮੇਲ ਸਿੰਘ ਨੂੰ ਸ਼ਰਾਬ ਦਾ ਲਾਲਚ ਦੇ ਕੇ ਛੱਪੜ ਪਾਰ ਕਰਨ ਲਈ ਉਕਸਾਇਆ। ਛਾਲ ਮਾਰਨ ਤੋਂ ਬਾਅਦ ਪਾਣੀ ਵਿੱਚ ਡੁੱਬ ਜਾਣ ਕਾਰਨ ਉਹ ਬਾਹਰ ਨਾ ਨਿਕਲ ਸਕੇ। ਘਟਨਾ ਤੋਂ ਬਾਅਦ ਉਕਤ ਲੋਕ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਵੀ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।