ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਆਧੁਨਿਕ ਹਥਿਆਰਾਂ ਸਮੇਤ 6 ਗ੍ਰਿਫਤਾਰ

ਪੰਜਾਬ

ਅੰਮ੍ਰਿਤਸਰ, 11 ਸਤੰਬਰ, ਦੇਸ਼ ਕਲਿੱਕ ਬਿਓਰੋ :

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ਤੇ ਸਰਹੱਦ ਪਾਰੋਂ ਸੰਗਠਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਛੇ ਵਿਅਕਤੀਆਂ ਨੂੰ ਛੇ ਆਧੁਨਿਕ ਹਥਿਆਰਾਂ ਅਤੇ 5.75 ਲੱਖ ਰੁਪਏ ਦੇ ਹਵਾਲਾ ਰੁਪਏ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਹ ਸਿੰਡੀਕੇਟ ਮਹਿਕਪ੍ਰੀਤ ਸਿੰਘ ਉਰਫ ਰੋਹਿਤ ਦੁਆਰਾ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਚਲਾਇਆ ਜਾ ਰਿਹਾ ਸੀ।

ਕਾਰਵਾਈ ਦੌਰਾਨ, ਜਾਂਚ ਦੇ ਵੱਖ-ਵੱਖ ਪੜਾਵਾਂ ‘ਤੇ ਕਈ ਬਰਾਮਦਗੀਆਂ ਕੀਤੀਆਂ ਗਈਆਂ ਹਨ। ਪ੍ਰਗਟ ਸਿੰਘ ਨੂੰ ਸ਼ੁਰੂ ਵਿੱਚ ਸਰਹੱਦ ਪਾਰੋਂ ਆਉਣ ਵਾਲੀਆਂ ਖੇਪਾਂ ਤੋਂ ਦੋ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੋਰ ਜਾਂਚ ਦੌਰਾਨ ਅਜੈਬੀਰ ਸਿੰਘ, ਕਰਨਬੀਰ ਸਿੰਘ ਅਤੇ ਸ਼੍ਰੀ ਰਾਮ ਨੂੰ ਵਾਧੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮਾਡਿਊਲ ਦੇ ਮੁੱਖ ਸਰਗਨਾ ਮਹਿਕਪ੍ਰੀਤ ਸਿੰਘ ਨੂੰ ਗੋਆ ਤੋਂ ਤਿੰਨ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਹਥਿਆਰਾਂ ਦੇ ਵਪਾਰ ਦੀ ਕਮਾਈ ਹਵਾਲਾ ਰਾਹੀਂ ਕੀਤੀ ਜਾਂਦੀ ਸੀ, ਜਿਸ ਲਈ ਦਿਨੇਸ਼ ਕੁਮਾਰ ਨੂੰ 5.75 ਲੱਖ ਰੁਪਏ ਦੇ ਹਵਾਲਾ ਪੈਸੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਬਰਾਮਦਗੀ: ਛੇ ਪਿਸਤੌਲ (1 ਗਲੋਕ 9 ਐਮਐਮ, 3 ਪੀਐਕਸ 5 .30 ਬੋਰ, 1 .32 ਬੋਰ ਅਤੇ 1 .30 ਬੋਰ ਸਮੇਤ) ਅਤੇ ₹5.75 ਲੱਖ ਹਵਾਲਾ ਪੈਸੇ

ਇਸ ਸਬੰਧੀ ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਵਿੱਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਅਗਲੇ ਅਤੇ ਪਿੱਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ, ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀ ਦੀ ਉਮੀਦ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।