ਰਾਸ਼ਟਰੀ ਪੱਧਰ ਤੇ ਜਿੱਤਣ ਵੱਲੇ ਵਿਜੇਤਾਵਾ ਨੂੰ ਸ਼ੰਗਾਈ (ਚੀਨ) ਵਿਖੇ ਹੁਨਰ ਦਿਖਾਉਣ ਦਾ ਮੋਕਾ
ਫਾਜ਼ਿਲਕਾ 11 ਸਤੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੰਗਾਈ (ਚੀਨ) ਵਿਖੇ ਹੋਣ ਵਾਲੇ ਅੰਤਰ ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲੇ 2026 ਲਈ ਤਿਆਰੀਆ ਸੁਰੂ ਕਰ ਦਿੱਤੀਆ ਗਈਆ ਹਨ। ਉਨ੍ਹਾਂ ਨੇ ਦੱਸਿਆ ਇੰਡੀਆ ਸਕਿੱਲ ਮੁਕਾਬਲਿਆ ਦਾ ਉਦੇਸ ਹੁਨਰਮੰਦ ਨੋਜਵਾਨਾ ਨੂੰ ਤਿਆਰ ਕਰਨਾ, ਉਹਨਾ ਦੇ ਹੁਨਰ ਨੂੰ ਪਰਖਣਾ ਤੇ ਹੁਨਰ ਰਾਹੀ ਅੱਗੇ ਵੱਧਣ ਲਈ ਰਾਸਟਰੀ ਤੇ ਅੰਤਰ ਰਾਸਟਰੀ ਪੱਧਰ ਤੱਕ ਮੰਚ ਮਹੁੱਇਆ ਕਰਵਾਉਣਾ ਹੈ। ਇਹ ਮੁਕਾਬਲੇ ਜਿਲਾਂ,ਰਾਜ ਪੱਧਰ,ਰੀਜਨਲ ਪੱਧਰ ਅਤੇ ਰਾਸਟਰੀ ਪੱਧਰ ਤੇ ਕਰਵਾਏ ਜਾਣਗੇ। ਰਾਸਟਰੀ ਪੱਧਰ ਦੇ ਜੇਤੂਆ ਨੂੰ ਸ਼ੰਗਾਈ (ਚੀਨ) ਵਿਖੇ ਹੋਣ ਵਾਲੇ ਅੰਤਰ ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲਿਆ ਵਿੱਚ ਜਾ ਕੇ ਹੁਨਰ ਦਿਖਾਉਣ ਦਾ ਮੋਕਾ ਮਿਲੇਗਾ।
ਇਸ ਵਿੱਚ ਇੰਡਸਟਰੀ, ਸੀ.ਐਨ.ਸੀ. ਟਰਨਿੰਗ, ਬਿਊਟੀ ਥੈਰੀਪੀ, ਸਾਇਬਰ ਸਕਿਉਰਟੀ, ਨਵਉਣਯੋਗ ਊਰਜਾ, ਜਵੈਲਰੀ, ਫੈਸ਼ਨ ਟੈਕਨਾਲੋਜੀ, ਬੇਕਰੀ, ਇਲੈਕਰਟੋਨਿਕਸ, ਵਾਟਰ ਟੈਕਨੋਲੋਜੀ,ਕਾਰਪੇਟਰ, ਕੈਡ 3 ਡੀ ਗੇਮ ਆਰਟਅਤੇ ਹੋਰ ਬਹੁਰ ਸਾਰੇ ਖੇਤਰਾਂ ਸਮੇਤ ਕੁੱਲ 63 ਟਰੇਡਾ ਵਿੱਚ ਮੁਕਾਬਲੇ ਕਰਵਾਏ ਜਾਣੇ ਹਨ। ਆਈ.ਟੀ.ਆਈ, ਹੁਨਰ ਸਿਖਲਾਈ ਲੈਣ ਵਾਲੇ ਸਿਖਆਰਥੀ, ਪੋਲੋਟੈਕਨੀਕਲ, ਇੰਜਨੀਅਰਿੰਗ, ਵੋਕੇਸ਼ਨਲ ਸੰਸ਼ਥਾਵਾ ਦੇ ਵਿਦਿਆਰਥੀ ਮੁਕਾਬਲਿਆ ਵਿੱਚ ਭਾਗ ਲੈ ਸਕਦੇ ਹਨ।
ਉਹਨਾਂ ਦੱਸਿਆ ਕਿ ਹੁਨਰ ਮੁਕਾਬਲਿਆ ਦੀਆ ਤਰੀਕਾ ਦਾ ਐਲ਼ਾਨ ਜਲਦੀ ਕਰ ਦਿੱਤਾ ਜਾਵੇਗਾ। ਮੁਕਾਬਲੇ ਵਿੱਚ ਭਾਗ ਲੈਣ ਦੇ ਚਾਹਵਾਨ ਉਮੀਦਵਾਰਾ ਦਾ ਜਨਮ 1 ਜਨਵਰੀ 2004 ਜਾ ਉਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ। ਇਸ ਤਹਿਤ ਜਿਲ੍ਹਾ ਪੱਧਰੀ ਮੁਕਾਬਲਿਆ ਵਿੱਚ ਭਾਗ ਲੈਣ ਦੇ ਚਾਹਵਾਨ ਉਮੀਦਵਾਰ http://www.skillindiadigital.gov.in ਤੇ ਰਜਿਸ਼ਟਰੇਸ਼ਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ www.worldskillsindia.co.in ਤੇ ਵਿਜਟ ਕੀਤੀ ਜਾ ਸਕਦੀ ਹੈ। ਰਜਿਸ਼ਟਰੇਸ਼ਨ ਦੀ ਆਖਰੀ ਮਿਤੀ 30-09-2025 ਹੈ।
