ਚਮਕੌਰ ਸਾਹਿਬ / ਮੋਰਿੰਡਾ, 12 ਸਤੰਬਰ ਭਟੋਆ
ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਕ੍ਰਿਕਟ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਦੇ ਖੇਡ ਮੈਦਾਨ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ, ਪ੍ਰਿੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਅਤੇ ਸ਼ਰਨਜੀਤ ਕੌਰ ਸਪੋਰਟਸ ਕੁਆਰਡੀਨੇਟਰ ਅਤੇ ਕਨਵੀਨਰ ਹਰਮਨਦੀਪ ਸਿੰਘ ਸੰਧੂ ਦੀ ਦੇਖਰੇਖ ਹੇਠ ਜਾਰੀ ਹਨ । ਸਕੂਲ ਦੇ ਮੀਡੀਆ ਇੰਚਾਰਜ਼ ਧਰਮਿੰਦਰ ਸਿੰਘ ਭੰਗੂ ਅਤੇ ਜੋਨਲ ਸਕੱਤਰ ਸੁਰਮੁੱਖ ਸਿੰਘ ਨੇ ਦੱਸਿਆ ਕ੍ਰਿਕਟ ਮੁਕਾਬਲਿਆਂ ਦੇ ਪਹਿਲੇ ਦਿਨ ਅੱਜ ਉਮਰ ਵਰਗ 14 ਸਾਲ ਦੇ ਮੁਕਾਬਲੇ ਕਰਵਾਏ ਗਏ। ਅੱਜ ਹੋਏ ਫਾਈਨਲ ਮੁਕਾਬਲੇ ਵਿੱਚ ਨੰਗਲ ਜੋਨ ਨੇ ਨੂਰਪੁਰ ਬੇਦੀ ਨੂੰ 9 ਵਿਕਟਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਤੀਜੇ ਸਥਾਨ ਦੇ ਮੁਕਾਬਲੇ ਵਿੱਚ ਰੂਪਨਗਰ ਜੋਨ ਨੇ ਤਖਤਗੜ੍ਹ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਕ੍ਰਿਕਟ ਮੁਕਾਬਲੇ ਦੌਰਾਨ ਸਿੰਘ ਰਵਿੰਦਰ ਸਿੰਘ , ਰਾਜਵੀਰ ਸਿੰਘ, ਰਵਿੰਦਰ ਸਿੰਘ ਰਵੀ ਅਤੇ ਗੁਰਮਿੰਦਰ ਸਿੰਘ ਹੁੰਦਲ ਨੇ ਨਿਰਪੱਖ ਅੰਪਾਇਰਿੰਗ ਦੀ ਉਦਾਹਰਣ ਪੇਸ਼ ਕੀਤੀ। ਇਸ ਮੌਕੇ ਸਰਬਜੀਤ ਕੌਰ , ਗੁਰਿੰਦਰ ਸਿੰਘ, ਰਾਜਵੀਰ ਸਿੰਘ, ਗੁਰਵਿੰਦਰ ਸਿੰਘ,ਅਮਨਦੀਪ ਸਿੰਘ , ਭਵਨਦੀਪ ਸਿੰਘ ਅਤੇ ਅਸੀਸ ਕੁਮਾਰ ਆਦਿ ਹਾਜ਼ਰ ਸਨ।