ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸੀ ਹੜ੍ਹ ਪ੍ਰਭਾਵਿਤ ਖੇਤਰ ’ਚ ਸਰਕਾਰ ਦੇ ਕੰਮਾਂ ਦੀ ਯੋਜਨਾ

ਪੰਜਾਬ

ਚੰਡੀਗੜ੍ਹ, 13 ਸਤੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਕਰਕੇ ਹੜ੍ਹ ਪ੍ਰਭਾਵਿਤ ਖੇਤਰ ਲਈ ਵਿਚ ਸਰਕਾਰ ਦੇ ਕੰਮ ਦੀ ਯੋਜਨ ਦੱਸੀ। ਮੁੱਖ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਹਰ ਪਿੰਡ ਵਿੱਚ ਜੇਸੀਬੀ, ਟਰਾਲੀ ਅਤੇ ਲੇਬਰ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਵੇਗਾ। ਹਰ ਪਿੰਡ ਵਿੱਚੋਂ ਹੜ੍ਹ ਨਾਲ ਆਏ ਮਲਬੇ ਨੂੰ ਸਾਫ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਸਾਫ ਸਫਾਈ ਕਰਨ ਤੋਂ ਬਾਅਦ ਪਿੰਡਾਂ ਵਿੱਚ ਫੋਗਿੰਗ ਕਰਵਾਈ ਜਾਵੇਗੀ, ਤਾਂ ਜੋ ਕੋਈ ਬਿਮਾਰੀ ਨਾ ਫੈਲ੍ਹੇ।

ਇਸ ਮੁਹਿੰਮ ਲਈ ਸਰਕਾਰ ਵੱਲੋਂ 100 ਕਰੋੜ ਰੁਪਏ ਰੱਖਿਆ ਹੈ। ਹਰ ਪਿੰਡ ਨੂੰ ਟੋਕਨ ਦੇ ਤੌਰ ਉਤੇ 1-1 ਲੱਖ ਰੁਪਏ ਦਿੱਤਾ ਜਾਵੇਗਾ, ਇਸ ਤੋਂ ਬਾਅਦ ਜੋ ਲੋੜ ਹੋਵੇਗੀ ਉਸ ਮੁਤਾਬਕ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ 24-25 ਸਤੰਬਰ ਤੱਕ ਸਫਾਈ ਦਾ ਕੰਮ ਖਤਮ ਕਰ ਲਿਆ ਜਾਵੇਗਾ। 15 ਅਕਤੂਬਰ ਤੱਕ ਪਿੰਡ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਨੂੰ ਪਹਿਲਾਂ ਦੀ ਤਰ੍ਹਾਂ ਆਮ ਲਿਆਂਦਾ ਜਾਵੇਗਾ। ਸਰਕਾਰ ਵੱਲੋਂ ਐਨਜੀਓ ਜਾਂ ਯੂਥ ਕਲੱਬ ਜੇਕਰ ਮਦਦ ਕਰਨਾ ਚਾਹੁੰਦੀਆਂ ਤਾਂ ਸਵਾਗਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਕਜੁੱਟ ਹੋ ਕੇ ਇਸ ਆਫਤ ਵਿੱਚ ਲੜ੍ਹੇ ਹਾਂ ਤੇ ਇਕਜੁੱਟ ਹੀ ਰਹਿਣਾ। ਉਨ੍ਹਾਂ ਕਿਹਾ ਕਿ 2300 ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ। 1700 ਪਿੰਡਾਂ ਵਿੱਚ ਮੈਡੀਕਲ ਸਟਾਫ ਸਿਹਤ ਸਹੂਲਤ ਲਈ ਹਰ ਸਮੇਂ ਹਾਜ਼ਰ ਰਹਿਣਗੇ ਤੇ 550 ਐਬੂਲੈਂਸ ਮੌਜੂਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਹੜ੍ਹਾਂ ਤੋਂ ਪ੍ਰਭਾਵਿਤ ਪਸ਼ੂਆਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਹਰ ਪਿੰਡ ਵਿੱਚ ਵੈਟਨਰੀ ਡਾਕਟਰਾਂ ਦੀ ਟੀਮ ਲਗਾਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ 30 ਸਤੰਬਰ ਸਫਾਈ ਦੀ ਆਖਰੀ ਤਾਰੀਕ ਹੈ, ਪਸ਼ੂਆਂ ਨਾਲ ਸਬੰਧਤ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ 19 ਸਤੰਬਰ ਤੱਕ ਸਾਰੀਆਂ ਮੰਡੀਆਂ ਝੋਨਾ ਖਰੀਦਣ ਲਈ ਤਿਆਰ ਕਰ ਦੇਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਬੜੀ ਛੇਤੀ ਹੀ ਅਸੀਂ ਇਸ ਸਮੱਸਿਆ ਤੋਂ ਬਾਹਰ ਨਿਕਲ ਜਾਵਾਂਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।