ਜ਼ਿਲ੍ਹਾ ਪੱਧਰੀ ਦੋ ਰੋਜ਼ਾ ਸ਼ੂਟਿੰਗ ਖੇਡਾਂ ਸ਼ਾਨੋ ਸ਼ੋਕਤ ਨਾਲ ਹੋਈਆਂ ਸਮਾਪਤ

ਖੇਡਾਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਬਣਿਆ ਓਵਰ ਆਲ ਚੈਂਪੀਅਨ

ਸ੍ਰੀ ਚਮਕੌਰ ਸਾਹਿਬ/ ਮੋਰਿੰਡਾ , 13 ਸਤੰਬਰ ਭਟੋਆ 

69ਵੀਆਂ ਅੰਤਰ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਰਾਈਫ਼ਲ ਸ਼ੂਟਿੰਗ ਖੇਡਾਂ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਸ਼ੂਟਿੰਗ ਰੇਂਜ਼ ਵਿੱਚ ਦੋ ਦਿਨ ਤੋਂ ਚੱਲ ਰਹੀਆਂ ਸਨ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ। 

ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਯੋਗ ਰਹਿਨੁਮਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਦੀ ਨਿਗਰਾਨੀ ਹੇਠ ਅਤੇ ਕਨਵੀਨਰ ਪ੍ਰਿੰਸੀਪਲ ਸ. ਰਾਜਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀਆਂ ਸਨ। 

ਅੱਜ ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਜ਼ੋਨਲ ਪ੍ਰਧਾਨ ਰੂਪਨਗਰ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਖਿਡਾਰੀਆਂ ਨੂੰ ਸਫ਼ਲ ਹੋਣ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ। ਇਨਾਮਾਂ ਦੀ ਵੰਡ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਰੂਪਨਗਰਸ਼੍ਰੀਮਤੀ ਸ਼ਰਨਜੀਤ ਕੌਰ ਨੇ ਕੀਤੀ। ਉਨ੍ਹਾਂ ਜਿੱਥੇ ਸੁਚੱਜੇ ਪ੍ਰਬੰਧਾਂ ਲਈ ਪ੍ਰਿੰਸੀਪਲ ਸ. ਰਾਜਿੰਦਰ ਸਿੰਘ ਕਨਵੀਨਰ ਅਤੇ ਉੱਪ ਕਨਵੀਨਰ ਸ. ਨਰਿੰਦਰ ਸਿੰਘ ਬੰਗਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਉਥੇ ਨਾਲ ਹੀ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਦਰੁਸਤ ਤਨ ਵਿੱਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ। ਇਸ ਲਈ ਤੁਸੀਂ ਅਤੇ ਤੁਹਾਡੇ ਮਾਪੇ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਤੁਹਾਨੂੰ ਖੇਡਾਂ ਪ੍ਰਤੀ ਪ੍ਰੇਰਤ ਹੀ ਨਹੀਂ ਕੀਤਾ ਸਗੋਂ ਇੰਨੀ ਮਹਿੰਗੀ ਖੇਡ ਲਈ ਹਰ ਹੀਲਾ ਵਸੀਲਾ ਵਰਤ ਰਹੇ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਰਾਜ ਪੱਧਰੀ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਇਨ੍ਹਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਸਟੇਟ ਐਵਾਰਡੀ ਸ. ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਅੰਡਰ -14 ਸਾਲ ਲੜਕੀਆਂ ਓਪਨ ਸਾਇਟ ਏਅਰ ਰਾਇਫਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਨੇ ਤਿੰਨੋਂ ਸਥਾਨ ਮੱਲੇ ਹਨ, ਜਿਸ ਵਿੱਚ ਜਪਜੋਤ ਕੌਰ ਗੋਲਡ ਮੈਡਲ, ਜਸਕੀਰਤ ਕੌਰ ਸਿਲਵਰ ਅਤੇ ਕਿਰਨਦੀਪ ਕੌਰ ਨੇ ਬਰੋਂਜ਼ ਮੈਡਲ ਜਿੱਤਿਆ। ਅੰਡਰ -14 ਸਾਲ ਲੜਕਿਆਂ ਦੇ ਓਪਨ ਸਾਇਟ ਏਅਰ ਰਾਇਫਲ ਮੁਕਾਬਲਿਆਂ ਵਿੱਚ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਅਸ਼ਵਜੀਤ ਸਿੰਘ ਨੇ ਗੋਲਡ ਮੈਡਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਤਨਵੀਰ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਨੇ ਕ੍ਰਮਵਾਰ ਸਿਲਵਰ ਮੈਡਲ ਅਤੇ ਬ੍ਰੋਂਜ਼ ਮੈਡਲ ਜਿੱਤਿਆ। ਅੰਡਰ -14 ਸਾਲ ਪੀਪ ਸਾਈਟ ਏਅਰ ਰਾਈਫ਼ਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਬ੍ਰਿਟਿਸ਼ ਕੋਲੰਬੀਆ ਸਕੂਲ ਦੇ ਬਲਪ੍ਰੀਤ ਸਿੰਘ ਨੇ ਗੋਲਡ ਮੈਡਲ ਅਤੇ ਜਸਜੋਤ ਸਿੰਘ ਨੇ ਸਿਲਵਰ ਮੈਡਲ ਜਿੱਤਿਆ। ਅੰਡਰ -14 ਸਾਲ ਪੀਪ ਸਾਈਟ ਏਅਰ ਰਾਈਫ਼ਲ ਲੜਕੀਆਂ ਵਿੱਚ ਬ੍ਰਿਟਿਸ਼ ਕੋਲੰਬੀਆ ਸਕੂਲ ਦੀਆਂ ਤਨਵੀਸ਼ਾ ਬੈਂਸ, ਹਰਵੀਨ ਕੌਰ ਅਤੇ ਜਪਲੀਨ ਕੌਰ ਨੇ ਕ੍ਰਮਵਾਰ ਗੋਲਡ, ਸਿਲਵਰ ਅਤੇ ਬਰੋਜ਼ ਮੈਡਲ ਤੇ ਕਬਜ਼ਾ ਕੀਤਾ। ਅੰਡਰ -14 ਸਾਲ ਏਅਰ ਪਿਸਟਲ ਮੁਕਾਬਲਿਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਗੁਰਨੂਰ ਸਿੰਘ ਨੇ ਗੋਲਡ ਮੈਡਲ, ਬ੍ਰਿਟਿਸ਼ ਕੋਲੰਬੀਆ ਸਕੂਲ ਦੇ ਅਭਿਰਾਜ ਸਿੰਘ ਅਤੇ ਯੁਵਰਾਜ ਸਿੰਘ ਨੇ ਕ੍ਰਮਵਾਰ ਸਿਲਵਰ ਅਤੇ ਬਰੋਜ਼ ਮੈਡਲ ਜਿੱਤਿਆ। ਅੰਡਰ -14 ਸਾਲ ਲੜਕੀਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਅਵਨੀਤ ਕੌਰ ਨੇ ਗੋਲਡ ਮੈਡਲ, ਪੰਜਾਬ ਬਧਿਰ ਵਿਦਿਆਲਾ ਦੀ ਲਵਪ੍ਰੀਤ ਕੌਰ ਨੇ ਸਿਲਵਰ ਮੈਡਲ ਅਤੇ ਬ੍ਰਿਟਿਸ਼ ਕੋਲੰਬੀਆ ਸਕੂਲ ਦੀ ਰੀਤ ਨੇ ਬਰੋਜ਼ ਮੈਡਲ ਜਿੱਤਿਆ।

ਅੰਡਰ -17 ਸਾਲ ਲੜਕਿਆਂ ਓਪਨ ਸਾਇਟ ਏਅਰ ਰਾਇਫਲ ਮੁਕਾਬਲਿਆਂ ਵਿੱਚ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਅੰਸ਼ਦੀਪ ਸਿੰਘ ਨੇ ਗੋਲਡ ਮੈਡਲ ਤੇ ਇਸ਼ਟਵਰਦੀਪ ਸਿੰਘ ਨੇ ਸਿਲਵਰ ਮੈਡਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਜਸਕੀਰਤ ਸਿੰਘ ਨੇ ਬਰੋਂਜ਼ ਮੈਡਲ ਜਿੱਤਿਆ। ਅੰਡਰ -17 ਸਾਲ ਲੜਕਿਆਂ ਦੇ ਏਅਰ ਪਿਸਟਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਨਵਤੇਜ਼ ਸਿੰਘ ਗਿੱਲ ਨੇ ਗੋਲਡ ਮੈਡਲ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਸਾਰਥਕ ਮੰਡਕਨ ਨੇ ਸਿਲਵਰ ਮੈਡਲ ਅਤੇ ਹਰਕੀਰਤ ਸਿੰਘ ਨੇ ਬਰੋਨਜ਼ ਮੈਡਲ ਜਿੱਤਿਆ। ਅੰਡਰ -17 ਸਾਲ ਲੜਕਿਆਂ ਦੇ ਪੀਪ ਸਾਈਟ ਏਅਰ ਰਾਈਫ਼ਲ ਮੁਕਾਬਲਿਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਕਰਨਪ੍ਰੀਤ ਸਿੰਘ ਨੇ ਗੋਲਡ ਮੈਡਲ, ਹੋਲੀ ਫੈਮਿਲੀ ਕਾਨਵੇਂਟ ਸਕੂਲ ਦੇ ਪਨਵਦੀਪ ਸਿੰਘ ਨੇ ਸਿਲਵਰ ਮੈਡਲ ਅਤੇ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਦੇ ਤੇਜਸਵੀਰ ਸਿੰਘ ਨੇ ਬਰੋਜ਼ ਮੈਡਲ ਜਿੱਤਿਆ।

ਅੰਡਰ – 17 ਸਾਲ ਲੜਕੀਆਂ ਓਪਨ ਸਾਇਟ ਏਅਰ ਰਾਇਫਲ ਦੇ ਮੁਕਾਬਲਿਆਂ ਵਿੱਚ ਮਾਤਾ ਸਾਹਿਬ ਕੌਰ ਅਕੈਡਮੀ ਡਬੱਰੀ ਦੀ ਤਰਨਜੋਤ ਕੌਰ ਨੇ ਗੋਲਡ ਮੈਡਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀਆਂ ਮਹਿਕਦੀਪ ਕੌਰ ਅਤੇ ਸਿਮਰਨਜੀਤ ਕੌਰ ਨੇ ਕ੍ਰਮਵਾਰ ਸਿਲਵਰ ਅਤੇ ਬਰੋਜ਼ ਮੈਡਲ ਜਿੱਤਿਆ। ਅੰਡਰ -17 ਪੀਪ ਸਾਈਟ ਏਅਰ ਰਾਈਫ਼ਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਅਨਮੋਲ ਕੌਰ ਨੇ ਗੋਲਡ ਮੈਡਲ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਜੈਸਮੀਨ ਕੌਰ ਸੈਣੀ ਨੇ ਸਿਲਵਰ ਮੈਡਲ ਅਤੇ ਬ੍ਰਿਟਿਸ਼ ਕੋਲੰਬੀਆ ਸਕੂਲ ਦੀ ਹਰਗੁਣ ਰਾਣਾ ਨੇ ਬਰੋਜ਼ ਮੈਡਲ ਜਿੱਤਿਆ। ਅੰਡਰ -17 ਸਾਲ ਏਅਰ ਪਿਸਟਲ ਮੁਕਾਬਲਿਆਂ ਵਿੱਚ ਦਸ਼ਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦੀ ਕੁਨਿਸ਼ਿਕਾ ਮੋਦਗਿੱਲ ਨੇ ਗੋਲਡ ਮੈਡਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਜਸਲੀਨ ਕੌਰ ਬਾਜਵਾ ਨੇ ਸਿਲਵਰ ਮੈਡਲ ਅਤੇ ਰੂਹਾਨੀਅਤ ਸਿੰਘ ਸੈਂਟ ਜੇਵੀਅਰ ਸਕੂਲ ਕੋਟਲਾ ਨਿਹੰਗ ਨੇ ਬਰੋਜ਼ ਮੈਡਲ ਜਿੱਤਿਆ।

ਅੰਡਰ -19 ਸਾਲ ਲੜਕਿਆਂ ਓਪਨ ਸਾਇਟ ਏਅਰ ਰਾਇਫਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਗੁਰਕੀਰਤ ਸਿੰਘ ਨੇ ਗੋਲਡ ਮੈਡਲ, ਸ਼ਿਵਾਲਿਕ ਸਕੂਲ ਰੂਪਨਗਰ ਦੇ ਅਭਿਨਵ ਸਿੰਘ ਨੇ ਸਿਲਵਰ ਮੈਡਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਗੁਰਜੋਤ ਸਿੰਘ ਨੇ ਬਰੋਜ਼ ਮੈਡਲ ਜਿੱਤਿਆ। ਅੰਡਰ -19 ਸਾਲ ਏਅਰ ਪਿਸਟਲ ਮੁਕਾਬਲਿਆਂ ਵਿੱਚ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਦੇ ਅਰਨਵ ਕ੍ਰਿਸ਼ਨਾ ਚੱਢਾ ਨੇ ਗੋਲਡ ਮੈਡਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਪ੍ਰਦੀਪ ਸਿੰਘ ਨੇ ਸਿਲਵਰ ਮੈਡਲ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਅਰਸ਼ਪ੍ਰੀਤ ਸਿੰਘ ਨੇ ਬਰੋਜ਼ ਮੈਡਲ ਜਿੱਤਿਆ। ਅੰਡਰ -19 ਸਾਲ ਪੀਪ ਸਾਈਟ ਏਅਰ ਰਾਈਫ਼ਲ ਮੁਕਾਬਲਿਆਂ ਵਿੱਚ ਐਸ ਐਸ ਆਰ ਵੀ ਐਮ ਸਕੂਲ ਨਯਾ ਨੰਗਲ ਦੇ ਅਮਿਤੋਜ਼ ਸਿੰਘ ਨੇ ਗੋਲਡ ਮੈਡਲ ਜਿੱਤਿਆ।

ਅੰਡਰ -19 ਸਾਲ ਲੜਕੀਆਂ ਓਪਨ ਸਾਇਟ ਏਅਰ ਰਾਇਫਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀਆਂ ਤਿੰਨੋਂ ਖਿਡਾਰਨਾਂ ਖੁਸ਼ਪ੍ਰੀਤ ਕੌਰ ਨੇ ਗੋਲਡ ਮੈਡਲ, ਜਸ਼ਨਪ੍ਰੀਤ ਕੌਰ ਨੇ ਸਿਲਵਰ ਮੈਡਲ ਅਤੇ ਸੁਖਮਨਦੀਪ ਕੌਰ ਨੇ ਬਰੋਜ਼ ਮੈਡਲ ਜਿੱਤਿਆ। ਅੰਡਰ -19 ਸਾਲ ਪੀਪ ਸਾਈਟ ਏਅਰ ਰਾਈਫ਼ਲ ਮੁਕਾਬਲਿਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਹਰਲੀਨ ਕੌਰ ਨੇ ਗੋਲਡ ਮੈਡਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਹਰਸਿਮਰਨ ਕੌਰ ਨੇ ਸਿਲਵਰ ਮੈਡਲ ਜਿੱਤਿਆ। ਅੰਡਰ-19 ਸਾਲ ਏਅਰ ਪਿਸਟਲ ਮੁਕਾਬਲਿਆਂ ਵਿੱਚ ਸ਼ਿਵਾਲਿਕ ਸਕੂਲ ਰੂਪਨਗਰ ਦੀ ਮਿਸ਼ਠੀ ਗਰਗ ਨੇ ਗੋਲਡ ਮੈਡਲ ਜਿੱਤਿਆ।

ਇਨ੍ਹਾਂ ਖੇਡਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅੰਮ੍ਰਿਤਪਾਲ ਸਿੰਘ ਲੈਕਚਰਾਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਅਜੀਤ ਕੌਰ ਡੀ.ਪੀ.ਈ. ਸਰਕਾਰੀ ਹਾਈ ਸਕੂਲ ਝੱਲੀਆਂ ਖੁਰਦ, ਜਗਦੀਪ ਸਿੰਘ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ, ਅਰਸ਼ਦੀਪ ਬੰਗਾ ਸ਼ੂਟਿੰਗ ਕੋਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਅੰਤਰਪ੍ਰੀਤ ਸਿੰਘ ਸ਼ੂਟਿੰਗ ਕੋਚ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ, ਵੰਸ਼ਿਕਾ ਚੌਧਰੀ ਸ਼ੂਟਿੰਗ ਕੋਚ ਬ੍ਰਿਟਿਸ਼ ਕੋਲੰਬੀਆ ਸਕੂਲ ਨੇ ਆਪਣੀ ਆਪਣੀ ਡਿਊਟੀ ਬਾਖ਼ੂਬੀ ਨਿਭਾਈ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਕੋਚ ਸਹਿਬਾਨ ਨੇ ਵੀ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਹਰਦੀਪ ਕੌਰ ਸ਼ਿਵਾਲਿਕ ਸਕੂਲ ਰੂਪਨਗਰ, ਅਮਨ ਡੀ.ਪੀ.ਈ. ਡੀ ਏ ਵੀ ਸਕੂਲ ਰੂਪਨਗਰ, ਜਸ਼ਨਪ੍ਰੀਤ ਸਿੰਘ ਸ਼ੂਟਿੰਗ ਕੋਚ ਡੀ ਏ ਵੀ ਸਕੂਲ ਰੂਪਨਗਰ ਆਦਿ ਸ਼ਾਮਿਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।