ਹਰਮਨ ਤੇ ਹਰਲੀਨ ਦੀ ਖੇਡ ਦੇਖਣ ਲਈ ਕ੍ਰਿਕਟ ਪ੍ਰੇਮੀਆਂ ਵਿੱਚ ਭਾਰੀ ਜੋਸ਼
ਮੋਹਾਲੀ: 13 ਸਤੰਬਰ, ਦੇਸ਼ ਕਲਿੱਕ ਬਿਓਰੋ
ਭਾਰਤ ਆਸਟਰੇਲੀਆ ਮਹਿਲਾ ਕ੍ਰਿਕਟ ਟੀਮਾਂ ਦੀ ਪਹਿਲੀ ਲੜੀ ਦੇ ਮੈਚ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ।ਨਿਊ ਚੰਡੀਗੜ੍ਹ ਮੁੱਲਾਂਪੁਰ ਸਟੇਡੀਅਮ ਵਿੱਚ ਲੜਕੀਆਂ ਦਾ ਮੈਚ ਦੇਖਣ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਤਸ਼ਾਹ ਦਾ ਕਾਰਨ ਜਿੱਥੇ ਸੰਸਾਰ ਦੀਆਂ ਦੋ ਵੱਡੀਆਂ ਟੀਮਾਂ ਦੇ ਮੁਕਾਬਲੇ ਕਾਰਨ ਹੈ ਉਥੇ ਭਾਰਤੀ ਟੀਮ ਵਿੱਚ ਦੋ ਪੰਜਾਬਣਾਂ ਕਰਕੇ ਵੀ ਹੈ । ਪਹਿਲੀ ਮੋਗਾ ਤੋਂ ਟੀਮ ਦੀ ਕਪਤਾਨ ਹਰਮਨ ਪ੍ਰੀਤ ਕੌਰ ਹੈ ਤੇ ਦੂਜੀ ਮੋਹਾਲੀ ਦੀ ਆਲ ਰਾਊਂਡਰ ਖਿਡਾਰਨ ਹਰਲੀਨ ਦਿਓਲ ਹੈ ਜੋ ਭਾਰਤੀ ਮਹਿਲਾ ਕ੍ਰਿਕਟ ਟੀਮਾਂ ਜੌਂਟੀ ਰੋਡਜ ਵਜੋਂ ਜਾਣੀ ਜਾਂਦੀ ਹੈ। ਹਰਲੀਨ ਇੰਗਲੈਂਡ ਵਿੱਚ ਇੰਗਲਿਸ਼ ਖਿਡਾਰਨ ਜੌਂਟੀ ਰੋਡਜ ਦੀ ਸਾਟ ਨੂੰ ਹਵਾ ਵਿੱਚ ਉੱਛਲ਼ ਕੇ ਕੈਚ ਕਰਨ ਕਾਰਨ ਸੰਸਾਰ ਪੱਧਰ ਤੇ ਸੁਰਖੀਆਂ ਵਿੱਚ ਆਈ ਸੀ ।ਹੁਣ ਮੰਚ ਕੱਲ ਦੇ ਭਾਰਤ ਆਸਟ੍ਰੇਲੀਆ ਨਾਲ ਲੜੀ ਦੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ ਹੈ। ਇਹ ਸ਼ੁਰੂਆਤੀ ਮੁਕਾਬਲਾ ਸਿਰਫ਼ ਇੱਕ ਮੈਚ ਨਹੀਂ ਹੈ – ਇਹ ਦੁਨੀਆ ਦੀਆਂ ਦੋ ਸਭ ਤੋਂ ਵਧੀਆ ਟੀਮਾਂ ਵਿਚਕਾਰ ਇੱਕ ਸਖਤ ਮੁਕਾਬਲੇ ਦੀ ਸ਼ੁਰੂਆਤ ਹੈ, ਜਿੱਥੇ ਹਰ ਦੌੜ ਅਤੇ ਵਿਕਟ ਮਾਣ ਅਤੇ ਗਤੀ ਦਾ ਭਾਰ ਲੈ ਕੇ ਜਾਵੇਗੀ।