ਖਾਲਿਸਤਾਨੀ ਸਮਰਥਕਾਂ ਵੱਲੋਂ ਕੈਨੇਡਾ ’ਚ ਭਾਰਤੀ ਦੂਤਾਵਾਸ ਘੇਰਨ ਦਾ ਐਲਾਨ

ਪੰਜਾਬ

ਵੈਂਕੂਵਰ, 17 ਸਤੰਬਰ, ਦੇਸ਼ ਕਲਿੱਕ ਬਿਓਰੋ :

ਕੈਨੇਡਾ ’ਚ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਦੂਤਾਵਾਸ ਘੇਰਨ ਦਾ ਐਲਾਨ ਕੀਤਾ ਗਿਆ ਹੈ। ਸਿੱਖ ਫਾਰ ਜਸਿਟਸ (SFJ) ਵੱਲੋਂ 18 ਸਤੰਬਰ ਨੂੰ ਭਾਰਤੀ ਦੂਤਾਵਾਸ ਘੇਰਨ ਦਾ ਐਲਾਨ ਕੀਤਾ ਗਿਆ ਹੈ। SFJ ਵੱਲੋਂ ਇਸ ਸਬੰਧੀ ਇਕ ਪੋਸਟਰ ਜਾਰੀ ਕੀਤਾ ਗਿਆ ਹੈ। ਐਸਐਫਜੇ ਵੱਲੋਂ ਜਾਰੀ ਬਿਆਨ ਵਿੱਚ ਭਾਰਤੀ-ਕੈਨੇਡੀਅਨ ਲੋਕਾਂ ਨੂੰ 18 ਸਤੰਬਰ ਨੂੰ ਭਾਰਤੀ ਵਾਪਰਿਕ ਦੂਤਾਵਾਸ ਵਿਚ ਆਉਣ ਤੋਂ ਬਚਣ ਲਈ ਕਿਹਾ ਗਿਆ ਹੈ।

ਐਸਐਫਜੇ ਨੇ ਆਪਣੇ ਪੱਤਰ ਵਿਚ ਲਿਖਿਆ, ‘ਦੋ ਸਾਲ ਪਹਿਲਾਂ 18 ਸਤੰਬਰ 2023- ਪ੍ਰਧਾਨ ਮੰਤਰੀ ਜਸਿਟਨ ਟੂਰਡੋ ਨੇ ਸੰਸਦ ਵਿੱਚ ਦੱਸਿਆ ਸੀ ਕਿ ਹਰਦੀਪ ਸਿੰਘ ਨਿੱਝਜਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਦੀ ਜਾਂਚ ਚਲ ਰਹੀ ਸੀ, ਦੋ ਸਾਲ ਬਾਅਦ ਵੀ, ਭਾਰਤੀ ਦੂਤਾਵਾਸ ਖਾਲਿਸਤਾਨ ਜਨਮਤ ਸੰਗ੍ਰਹ ਦੇ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਾਸੂਸੀ ਨੈਟਵਰਕ ਅਤੇ ਨਿਗਰਾਨੀ ਚਲਾਉਣਾ ਜਾਰੀ ਰੱਖਿਆ ਹੋਇਆ ਹੈ। ਆਰਸੀਐਮਪੀ (ਪੁਲਿਸ) ਨੇ ਇੰਦਰਜੀਤ ਸਿੰਘ ਗੋਸਲ ਨੂੰ ਗਵਾਹ ਸੁਰੱਖਿਆ ਦੀ ਪੇਸ਼ਕਸ਼ ਕੀਤੀ ਹੈ, ਜਿਸਨੇ ਨਿੱਜਰ ਤੋਂ ਬਾਅਦ ਖਾਲਿਸਤਾਨ ਜਨਮਤ ਸੰਗ੍ਰਹ ਮੁਹਿੰਮ ਦੀ ਕਮਾਨ ਸੰਭਾਲੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।