ਇੰਜਨੀਅਰ ਦੇ ਘਰ ਮਾਰਿਆ ਛਾਪਾ, ਮਿਲੇ ਨੋਟਾਂ ਦੇ ਢੇਰ

ਰਾਸ਼ਟਰੀ

ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਣ ਦਾ ਮਾਮਲੇ ਵਿੱਚ ਜਦੋਂ ਇਕ ਇੰਜਨੀਅਰ ਦੇ ਘਰ ਛਾਪਾ ਮਾਰਿਆ ਗਿਆ ਤਾਂ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ, ਘਰ ਵਿਚੋਂ ਨੋਟਾਂ ਦੇ ਢੇਰ ਲੱਗੇ ਮਿਲੇ।

ਨਵੀਂ ਦਿੱਲੀ, 17 ਸਤੰਬਰ, ਦੇਸ਼ ਕਲਿੱਕ ਬਿਓਰੋ :

ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਣ ਦਾ ਮਾਮਲੇ ਵਿੱਚ ਜਦੋਂ ਇਕ ਇੰਜਨੀਅਰ ਦੇ ਘਰ ਛਾਪਾ ਮਾਰਿਆ ਗਿਆ ਤਾਂ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ, ਘਰ ਵਿਚੋਂ ਨੋਟਾਂ ਦੇ ਢੇਰ ਲੱਗੇ ਮਿਲੇ। ਤੇਲੰਗਾਨਾ ਦੇ ਹੈਦਰਾਬਾਦ ਵਿੱਚ ਐਂਟੀ ਕਰਪਸ਼ਨ (ACB) ਵੱਲੋਂ ਟੀਜੀਐਸਪੀਡੀਸੀਐਲ ਦੇ ਸਹਾਇਕ ਡਿਵੀਜ਼ਨਲ ਇੰਜਨੀਅਰ (ADE) ਅੰਬੇਡਕਰ ਏਰੂਗੁ ਖਿਲਾਫ ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਏਸੀਬੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਨ੍ਹਾਂ ਅਤੇ ਉਸਦੇ ਰਿਸ਼ਤੇਦਾਰਾਂ ਦੇ ਘਰੋਂ ਕਰੋੜਾਂ ਰੁਪਏ ਨਗਦ ਬਰਾਮਦ ਹੋਏ ਹਨ। ਏਸੀਬੀ ਟੀਮ ਨੇ 2.18 ਕਰੋੜ ਰੁਪਏ ਨਗਦ, ਇਕ ਫਲੈਟ, ਇਕ G+6 ਬਿਲਡਿੰਗ, 10 ਏਕੜ ਜਮੀਨ ਉਤੇ ਇਕ ਕੰਪਨੀ, 6 ਪਲਾਟ, ਇਕ ਫਾਰਮਲੈਂਡ ਦੇ ਕਾਗਜ਼ ਮਿਲੇ ਹਨ। ਇਸ ਤੋਂ ਇਲਾਵਾ ਦੋ ਫੋਰ ਵਹੀਕਲ, ਸੋਨੇ ਦੇ ਗਹਿਣੇ ਅਤੇ ਬੈਂਕ ਵਿੱਚ ਜਮ੍ਹਾਂ ਰੁਪਏ ਦਾ ਪਤਾ ਲੱਗਿਆ ਹੈ।  ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭਜ ਦਿੱਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।