ਚੰਡੀਗੜ੍ਹ :
ਵਿਦਿਆਰਥੀਆਂ ਦੇ ਪੜ੍ਹਨ ਨੂੰ ਲੈ ਕੇ ਕਈ ਵਾਰ ਮਾਪੇ ਅਤੇ ਅਧਿਆਪਕ ਉਸ ਨੂੰ ਇਹ ਕਹਿ ਨਕਾਰ ਦਿੰਦੇ ਹਨ ਕਿ ਇਹ ਨਹੀਂ ਪੜ੍ਹ ਸਕਦਾ। ਦਿਮਾਗ ਡੱਲ ਹੈ, ਇਸ ਨੇ ਕੀ ਪੜ੍ਹਨਾ। ਪਰ ਕੁਝ ਅਜਿਹੇ ਵਿਦਿਆਰਥੀ ਵੀ ਹੁੰਦੇ ਹਨ ਜਿੰਨਾਂ ਨੂੰ ਅਧਿਆਪਕ ਸਕੂਲ ਕੱਢ ਦਿੰਦੇ ਹਨ ਪਰ ਉਹ ਅਜਿਹਾ ਕਰ ਜਾਂਦੇ ਹਨ ਜੋ ਨਾਮ ਰੌਸ਼ਨ ਕਰ ਜਾਂਦੇ ਹਨ। ਅਜਿਹਾ ਵਿਦਿਆਰਥੀ ਸੀ ਮਸ਼ਹੂਰ ਵਿਗਿਆਨੀ ਥਾਮਸ ਐਡੀਸਨ। ਥਾਮਸ ਅਲਵਾ ਐਡੀਸਨ (Thomas Alva Edison) ਦੇ ਸਕੂਲ ਨੂੰ ਲੈ ਕੇ ਵਿਦਿਆਰਥੀਆਂ ਨੂੰ ਇਕ ਪ੍ਰੇਰਤ ਕਰਨ ਵਾਲੀ ਕਹਾਣੀ ਹੈ।
ਥਾਮਸ ਐਡਿਸਨ ਬਚਪਨ ਤੋਂ ਹੀ ਬਹੁਤ ਉਤਸੁਕ ਅਤੇ ਸਵਾਲ ਪੁੱਛਣ ਵਾਲਾ ਬੱਚਾ ਸੀ। ਉਹ ਹਰ ਚੀਜ਼ ਬਾਰੇ ਜਾਣਨਾ ਚਾਹੁੰਦਾ ਸੀ, ਪਰ ਉਸ ਸਮੇਂ ਦੇ ਸਕੂਲਾਂ ਵਿੱਚ ਅਧਿਆਪਕਾਂ ਕੋਲ ਉਸ ਦੇ ਸਵਾਲਾਂ ਦਾ ਜਵਾਬ ਦੇਣ ਦਾ ਧੀਰਜ ਨਹੀਂ ਸੀ। ਇੱਕ ਦਿਨ ਸਕੂਲ ਤੋਂ ਉਸ ਦੀ ਮਾਂ ਨੂੰ ਇੱਕ ਚਿੱਠੀ ਭੇਜੀ ਗਈ। ਜਦੋਂ ਐਡਿਸਨ ਨੇ ਉਹ ਚਿੱਠੀ ਆਪਣੀ ਮਾਂ ਨੂੰ ਪੜ੍ਹ ਕੇ ਸੁਣਾਉਣ ਲਈ ਕਿਹਾ ਤਾਂ ਮਾਂ ਨੇ ਪੜ੍ਹ ਕੇ ਸੁਣਾਇਆ : “ਤੁਹਾਡਾ ਬੱਚਾ ਬਹੁਤ ਹੀ ਹੋਣਹਾਰ ਹੈ। ਇੱਥੋਂ ਦੇ ਅਧਿਆਪਕ ਉਸ ਦੀ ਕਾਬਲੀਅਤ ਨੂੰ ਸਮਝ ਨਹੀਂ ਸਕਦੇ। ਤੁਹਾਨੂੰ ਇਸਨੂੰ ਘਰ ਵਿੱਚ ਹੀ ਪੜ੍ਹਾਉਣਾ ਚਾਹੀਦਾ ਹੈ।”
ਜਦੋਂ ਕਿ ਅਸਲ ਵਿੱਚ ਉਸ ਚਿੱਠੀ ਵਿੱਚ ਇਹ ਲਿਖਿਆ ਸੀ ਕਿ “ਤੁਹਾਡਾ ਬੱਚਾ ਮੂਰਖ (dull) ਹੈ, ਇਸ ਲਈ ਅਸੀਂ ਇਸਨੂੰ ਹੋਰ ਨਹੀਂ ਪੜ੍ਹਾ ਸਕਦੇ।”
ਮਾਂ ਨੇ ਆਪਣੇ ਪੁੱਤ ਦੇ ਮਨ ਉੱਤੇ ਨਕਾਰਾਤਮਕ ਅਸਰ ਨਹੀਂ ਪੈਣ ਦਿੱਤਾ। ਉਸਨੇ ਐਡਿਸਨ ਨੂੰ ਘਰ ਵਿੱਚ ਹੀ ਪੜ੍ਹਾਇਆ, ਉਸਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਉਸਦੀ ਜਿਗਿਆਸਾ ਨੂੰ ਰੋਕਣ ਦੀ ਬਜਾਏ ਉਭਾਰਿਆ। ਸਕੂਲ ਵਿਚੋਂ ਕੱਢੇ ਜਾਣ ਵਾਲੇ ਬੱਚੇ ਨੇ ਅੱਗੇ ਜਾ ਕੇ ਹਜ਼ਾਰਾਂ ਖੋਜਾਂ ਕੀਤੀਆਂ, ਬਿਜਲੀ ਦਾ ਬਲਬ, ਫ਼ੋਨੋਗ੍ਰਾਫ, ਮੋਸ਼ਨ ਪਿਕਚਰ ਕੈਮਰਾ ਵਰਗੀਆਂ ਖੋਜਾਂ ਕਰਕੇ ਦੁਨੀਆ ਨੂੰ ਬਦਲ ਦਿੱਤਾ।