ਮੋਹਾਲੀ, 20 ਸਤੰਬਰ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਦੇ ਸਕੈਟਰ 68 (ਕੁੰਭੜਾ) ਦੀਆਂ ਝਾੜੀਆਂ ਵਿੱਚ ਇਕ ਗਲੀ ਸੜੀ ਲਾਸ਼ ਮਿਲੀ ਹੈ। ਝਾੜੀਆਂ ਵਿਚ ਪਈ ਇਕ ਵਿਅਕਤੀ ਨੇ ਜਦੋਂ ਗਲੀ ਸੜੀ ਲਾਸ਼ ਦੇਖੀ ਤਾਂ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਝਾੜੀਆਂ ਵਿਚ ਪਈ ਲਾਸ਼ ਦੇ ਕੜੇ ਪਏ ਹੋਏ ਸਨ। ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਝੜੀਆਂ ਵਿਚੋਂ ਕੱਢਿਆ। ਮੌਕੇ ਉਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਲਾਸ਼ ਕਈ ਦਿਨਾਂ ਦੀ ਪਈ ਹੋ ਸਕਦੀ ਹੈ, ਜਿਸ ਤਰ੍ਹਾਂ ਦੀ ਹਾਲਤ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਇਸ ਦੀ ਲਾਸ਼ ਦੀ ਕੋਈ ਪਹਿਚਾਣ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕਰੀਬ 40-45 ਸਾਲਾ ਵਿਅਕਤੀ ਲੱਗਦਾ ਹੈ। ਇਸ ਸਬੰਧੀ ਮੌਕੇ ਉਤੇ ਪਹੁੰਚੇ ਸੋਸ਼ਲ ਵਰਕਰ ਕੁਲਵਿੰਦਰ ਸਿੰਘ ਸੰਜੂ ਨੇ ਦੱਸਿਆ ਕਿ ਸੈਕਟਰ 68 ਦੇ ਰਹਿਣ ਵਾਲੇ ਵਿਅਕਤੀ ਨੇ ਸ਼ਾਮ ਸਮੇਂ ਲਾਸ਼ ਦੇਖੀ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਖਬਰ ਕੀਤੀ ਗਈ ਤੇ ਪੁਲਿਸ ਮੌਕੇ ਉੇਤੇ ਪਹੁੰਚ ਗਈ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।