ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 21 ਸਤੰਬਰ, ਦੇਸ਼ ਕਲਿੱਕ ਬਿਓਰੋ :
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਨੂੰ ਸੰਬੋਧਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਭਲਕੇ 22 ਨਵੰਬਰ ਤੋਂ ਸ਼ੁਰੂ ਹੋ ਰਹੇ ਨਵਰਾਤਰੇ ਅਤੇ ਅਗਲੀ ਪੀੜੀ ਦੇ ਜੀਐਸਟੀ ਸੁਧਾਰ ਲਾਗੂ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਲਕੇ ਤੋਂ ਨਵਰਾਤਰੇ ਸ਼ੁਰੂ ਹੋਣ ਮੌਕੇ 99 ਫੀਸਦੀ ਸਾਮਾਨ ਸਸਤਾ ਹੋ ਜਾਵੇਗਾ, ਕਿਉਕਿ ਇਹ 18 ਫੀਸਦੀ ਵਾਲੇ ਜੀਐਸਟੀ ਸਲੈਬ ਤੋਂ 5 ਫੀਸਦੀ ਵਾਲੇ ਜੀਐਸਟੀ ਸਲੈਬ ਵਿੱਚ ਆ ਜਾਣਗੇ। ਰੋਜਮਰਾ ਦੀ ਜ਼ਿੰਦਗੀ ਵਿਚ ਵਰਤੋਂ ਹੋਣ ਵਾਲੀਆਂ ਇਹ ਸਾਰੀਆਂ ਚੀਜ਼ਾਂ ਘੱਟ ਜੀਐਸਟੀ ਲੱਗਣ ਕਾਰਨ ਸਸਤੀਆਂ ਹੋ ਜਾਣਗੀਆਂ ਅਤੇ ਲੋਕਾਂ ਦੀ ਬਚਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਉਤਸਵ ਵਿੱਚ ਤੁਹਾਡੀ ਬਚਤ ਵਧੇਗੀ ਅਤੇ ਤੁਸੀਂ ਆਪਣੀ ਪਸੰਦ ਦੀਆਂ ਚੀਜਾਂ ਨੂੰ ਹੋਰ ਜ਼ਿਆਦਾ ਆਸਾਨੀ ਨਾਲ ਖਰੀਦ ਸਕੋਗੇ। ਉਨ੍ਹਾਂ ਹਿਕਾ ਕਿ ਸਾਡੇ ਦੇਸ਼ ਦੇ ਗਰੀਬ, ਮੱਧ ਵਰਗ, ਨਿਊ ਮਿਡਲ ਕਲਾਸ, ਨੌਜਵਾਨ, ਕਿਸਾਨ, ਔਰਤਾਂ, ਦੁਕਾਨਦਾਰ, ਉਦਮੀ ਇਨ੍ਹਾਂ ਸਾਰਿਆਂ ਨੂੰ ਬਚਤ ਉਤਸਵ ਦਾ ਬਹੁਤ ਲਾਭ ਹੋਵੇਗਾ।




