ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਮਰਾਟ ਚਰਨਜੀਤ ਆਹੂਜਾ ਨਹੀਂ ਰਹੇ

ਪੰਜਾਬ ਮਨੋਰੰਜਨ ਰਾਸ਼ਟਰੀ

ਮੋਹਾਲੀ: 21 ਸਤੰਬਰ, ਦੇਸ਼ ਕਲਿੱਕ ਬਿਓਰੋ

ਪੰਜਾਬੀ ਸੰਗੀਤ ਜਗਤ ਦੇ ਇਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ, ਸੰਗੀਤ ਜਗਤ ਦੇ ਸਮਰਾਟ ਚਰਨਜੀਤ ਆਹੂਜਾ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਨੇ ਮੋਹਾਲੀ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਉਹ 74 ਸਾਲ ਦੇ ਸਨ ਅਤੇ ਕਈ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਸਨ, ਜਿਨ੍ਹਾਂ ਦਾ ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਦੁਪਹਿਰ 1 ਵਜੇ ਮੋਹਾਲੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਚਰਨਜੀਤ ਸਿੰਘ ਆਹੂਜਾ ਅਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਦਿੱਲੀ ਵਿੱਚ ਰਹਿੰਦੇ ਸਨ, ਪਰ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ, ਉਹ ਮੋਹਾਲੀ ‘ਚ ਸਿਫਟ ਹੋ ਗਏ। ਬਾਅਦ ਵਿੱਚ ਉਨ੍ਹਾਂ ਨੇ ਮੋਹਾਲੀ ਵਿੱਚ ਆਪਣਾ ਸਟੂਡੀਓ ਸਥਾਪਤ ਕੀਤਾ। ਉਨ੍ਹਾਂ ਦਾ ਘਰ ਟੀਡੀਆਈ ਸਿਟੀ ਵਿੱਚ ਸੀ। ਸੰਗੀਤ ਸਨਅਤ ਵਿੱਚ ਵਿਚਰਨ ਵਾਲੇ ਚਰਨਜੀਤ ਅਹੂਜਾ ਦਾ ਪੰਜਾਬੀ ਮਿਉਜ਼ਕ ਇੰਡਸਟਰੀ ਵਿੱਚ ਵੱਡਾ ਨਾਂ ਸੀ ਅਤੇ ਉਨ੍ਹਾਂ ਦੀ ਬਹੁਤ ਸਾਰੀਆਂ ਖੇਤਰੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਬਹੁਤ ਸਾਰੇ ਸਾਊਂਡ ਟਰੈਕਸ ਬਣਾਉਣ ਵਿੱਚ ਵੱਡੀ ਦੇਣ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।