ਯੂਥ ਵੈਲਫੇਅਰ ਕਲੱਬ ਵੱਲੋਂ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ 

ਸਿਹਤ

ਮੋਰਿੰਡਾ 21 ਸਤੰਬਰ ਭਟੋਆ 

ਯੂਥ ਵੈਲਫੇਅਰ ਕਲੱਬ ਮੋਰਿੰਡਾ ਵੱਲੋਂ ਸ੍ਰੀ ਰਾਮ ਭਵਨ ਮੋਰਿੰਡਾ ਵਿਖੇ ਅੱਖਾਂ ਦਾ 40ਵਾਂ ਮੁਫਤ ਚੈਕ ਅੱਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਗਰੇਵਾਲ ਆਈ ਇੰਸਟੀਚਿਊਟ ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਵੱਲੋਂ ਲਗਭਗ 150 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 60 ਮਰੀਜ਼ਾਂ ਨੂੰ ਲੈਂਜ ਪਾਉਣ ਲਈ ਚੁਣਿਆ ਗਿਆ। ਇਸ  ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਡਾਕਟਰ ਜੋਗਿੰਦਰ ਸਿੰਘ ਬਾਵਾ, ਸਕੱਤਰ ਕਾਮਰੇਡ ਕਾਕਾ ਰਾਮ ਅਤੇ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਵਿਜੇ ਅਗਨੀਹੋਤਰੀ ਦੀ ਅਗਵਾਈ ਵਿੱਚ ਆਯੋਜਿਤ ਇਸ ਕੈਂਪ ਦਾ ਉਦਘਾਟਨ  ਵਿਧਾਨ ਸਭਾ ਹਲਕਾ ਖਰੜ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਸ਼੍ਰੀ ਵਿਜੇ ਸ਼ਰਮਾ ਟਿੰਕੂ ਵੱਲੋਂ ਕੀਤਾ ਗਿਆ ਅਤੇ ਕੈਂਪ ਦੌਰਾਨ ਲਗਭਗ 150 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਵਿਜੇ ਸ਼ਰਮਾ ਟਿੰਕੂ ਨੇ ਯੂਥ ਵੇਅਰ ਵੈਲਫੇਅਰ ਕਲੱਬ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਕਲੱਬ ਲਗਾਤਾਰ 40 ਸਾਲ ਤੋਂ ਅੱਖਾਂ ਦੇ ਮੁਫਤ ਜਾਂਚ ਤੇ ਆਪਰੇਸ਼ਨ ਕੈਂਪ ਲਗਾ ਕੇ ਸ਼ਹਿਰ ਅਤੇ ਇਲਾਕਾ ਵਾਸੀਆਂ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਮਨੁੱਖ ਦੇ ਸਰੀਰ ਦਾ ਇੱਕ ਅਜਿਹਾ ਅਨਮੋਲ ਅੰਗ ਹਨ ਜਿਨਾਂ ਬਿਨਾਂ ਮਨੁੱਖ ਦਾ ਜੀਵਨ ਹੀ ਅੰਧਕਾਰਮਈ ਬਣ ਜਾਂਦਾ ਹੈ। ਉਹਨਾਂ ਕਿਹਾ ਕਿ ਅੱਖਾਂ ਦੀ ਅਣਹੋਂਦ ਕਾਰਨ ਮਨੁੱਖ ਦੇ ਚੱਲਣ ਫਿਰਨ ਤੋਂ ਇਲਾਵਾ ਉਸ ਦੀ ਰੋਜ਼ਮਰਾ ਦੀ ਜਿੰਦਗੀ ਵਿੱਚ ਮਨੁੱਖ ਨੂੰ ਅੱਖਾਂ ਦੀ ਘਾਟ ਰੜਕਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਰੋਸ਼ਨੀ ਬਿਨਾਂ ਜਹਾਨ ਹੀ ਹਨੇਰਾ ਦਿਖਾਈ ਦਿੰਦਾ ਹੈ। ਇਸ ਲਈ ਅੱਖਾਂ ਦੇ ਆਪਰੇਸ਼ਨ ਕੈਂਪ ਲਗਾਉਣਾ  ਮਾਨਵਤਾ ਦੀ ਇੱਕ ਸਭ ਤੋਂ  ਵੱਡੀ ਸੇਵਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਨਿਰਮਲ ਧੀਮਾਨ, ਡਾਕਟਰ ਜੋਗਿੰਦਰ ਸਿੰਘ ਬਾਵਾ , ਅਵਤਾਰ ਸਿੰਘ ਰੀਹਲ, ਸਾਬਕਾ ਕੌਂਸਲਰ ਪਵਨ ਧੀਮਾਨ, ਗਿਆਨੀ ਚਰਨਜੀਤ ਸਿੰਘ ਕਲਸੀ, ਮੋਹਨ ਲਾਲ ਮੋਰਿੰਡਾ, ਰਵਿੰਦਰ ਸਿੰਘ ਰਵੀ, ਸੂਬੇਦਾਰ ਮੇਵਾ ਸਿੰਘ ਕਲਾਰਾਂ, ਇੰਦਰਜੀਤ ਸਿੰਘ ਖਰਬੰਦਾ, ਗੁਰਦੇਵ ਸਿੰਘ, ਕੌਂਸਲਰ ਰਕੇਸ਼ ਕੁਮਾਰ ਬੱਗਾ, ਮਾਸਟਰ ਹਾਕਮ ਸਿੰਘ, ਜਗਦੀਸ਼ ਕੁਮਾਰ ਵਰਮਾ, ਕਾਮਰੇਡ ਕਾਕਾ ਰਾਮ, ਪਰਮਜੀਤ ਪੰਮੀ, ਦਿਨੇਸ਼ ਜਿੰਦਲ, ਸਤੀਸ਼ ਸ਼ਰਮਾ, ਸੁਰਿੰਦਰ ਕੈਰੋਂ, ਇੰਦਰਜੀਤ ਸਿੰਘ, ਅਮਰੀਕ ਸਿੰਘ, ਅਜੇ ਸ਼ਰਮਾ, ਗੁਰਚਰਨ ਸਿੰਘ ਆਦਿ ਵੀ ਸ਼ਾਮਿਲ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।